ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ 'ਚ ਨਵੀਨੀਕਰਨ ਹੋਣ ਕਾਰਨ ਸੈਲਾਨੀਆਂ ਦੀ ਐਂਟਰੀ 15 ਫਰਵਰੀ ਤੋਂ 12 ਅਪ੍ਰੈਲ ਤੱਕ ਦੋ ਮਹੀਨੇ ਲਈ ਬੰਦ ਰਹੇਗੀ, ਤਾਂ ਜੋ ਕੰਮ ਨੂੰ ਪੂਰਾ ਕਰਕੇ 13 ਅਪ੍ਰੈਲ ਤੋਂ ਪਹਿਲਾਂ ਸਰਕਾਰ ਦੇ ਹਵਾਲੇ ਕੀਤਾ ਜਾ ਸਕੇ। ਜਲ੍ਹਿਆਂਵਾਲਾ ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ।


ਇਸ ਸਬੰਧ ਵਿਚ ਜਲ੍ਹਿਆਂਵਾਲਾ ਬਾਗ ਵਿਚ ਕੰਮ ਕਰ ਰਹੀ ਏਜੰਸੀ ਨੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੂੰ ਸੈਲਾਨੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਲਈ ਪੱਤਰ ਲਿਖਿਆ ਸੀ। ਇਸ ਦੇ ਸੁੰਦਰੀਕਰਨ ਦੀ ਪ੍ਰਕਿਰਿਆ ਦੀ ਬੁਨਿਆਦ 13 ਅਪ੍ਰੈਲ 2019 ਨੂੰ ਬਾਗ 'ਚ ਆਯੋਜਿਤ ਸਮਗਾਮ ਦੌਰਾਨ ਰੱਖੀ ਗਈ ਸੀ। 20 ਕਰੋੜ ਦੇ ਇਸ ਪ੍ਰਾਜੈਕਟ 'ਤੇ ਕੰਮ ਪਿਛਲੇ ਸਾਲ ਜੂਨ 'ਚ ਸ਼ੁਰੂ ਕੀਤਾ ਗਿਆ ਸੀ।