ਚੰਡੀਗੜ੍ਹ: ਮੈਂ ਪਹਿਲਾਂ ਹੀ ਰੇਲਵੇ ਨੂੰ ਦੋ ਵਾਰੀ ਪੱਤਰ ਲਿਖਿਆ ਹੈ ਅਤੇ ਉਮੀਦ ਹੈ ਕਿ ਹਰਮਨ ਨੂੰ ਛੇਤੀ ਹੀ ਭਾਰ ਮੁਕਤ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਲਦੀ ਤੋਂ ਜਲਦੀ ਡੀ.ਐਸ.ਪੀ. ਵਜੋਂ ਪਦ ਸੰਭਾਲ ਸਕਣ।  ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾ ਵਿੱਚ ਆਉਣ ਵਾਲੀ ਉੱਘੀ ਖਿਡਾਰਣ ਹਰਮਨਪ੍ਰੀਤ ਕੌਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਪਾਕਿਸਤਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਸਬੰਧੀ ਮੰਗ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਇਤਿਹਾਸ ਵਿੱਚ ਵਿਲੱਖਣ ਬਲੀਦਾਨ ਦਿੱਤਾ ਹੈ ਅਤੇ ਇਹ ਮੰਗ ਪਹਿਲੋਂ ਵੀ ਉੱਠਦੀ ਰਹੀ ਹੈ।



ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਬੱਸਾਂ ਦਾ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚੋਂ 25 ਬੱਸਾਂ ਦਾ ਵਾਧਾ  ਅੱਜ ਹੋ ਗਿਆ ਹੈ। ਪੂਰਾ ਟੀਚਾ ਹੋਣ ਤੋਂ ਬਾਅਦ ਇਸ ਦੇ ਬੇੜੇ ਦੀ ਕੁੱਲ ਸੱਖਿਆ 1-75 ਹੋ ਜਾਵੇਗੀ ਅਤੇ ਇਹ ਫਲੀਟ ਸੂਬੇ ਵਿੱਚ ਰੋਜ਼ਾਨਾ 3.75 ਲੱਖ ਕਿਲੋਮੀਟਰ ਤੈਅ ਕਰਨ ਦੇ ਕਾਬਲ ਹੋ ਜਾਵੇਗਾ। ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ 1075 ਦੇ ਕੁੱਲ ਫਲੀਟ ਦਾ ਟੀਚਾ ਪੂਰਾ ਹੁਣ ਨਾਲ ਸਾਰੇ ਗੈਰ-ਕਾਰਜਸ਼ੀਲ ਰੂਟ ਵੀ ਮੁੜ ਸੁਰਜੀਤ ਹੋ ਜਾਣਗੇ।
ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਨੂੰ ਮੁੜ ਪੈਰਾਂ 'ਤੇ ਲਿਆਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ 150 ਨਵੀਆਂ ਬੱਸਾਂ ਪਹਿਲਾਂ ਹੀ ਪਾਈਆਂ ਜਾ ਚੁੱਕੀਆਂ ਹਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ।