ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਐਲਾਨ ਕੀਤੇ। ਇਸ ਦੌਰਾਨ ਸਰਕਾਰ ਨੇ 400 ਨਵੀਂਆਂ ਐਂਬੂਲੈਂਸ ਚਲਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ 60 ਤੋਂ 58 ਸਾਲ ਕੀਤੀ ਗਈ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਰੁਜ਼ਗਾਰ ਵੱਧੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਉਹ ਖੁਸ਼ ਹਨ। ਕੈਪਟਨ ਨੇ ਵਿੱਤ ਮੰਤਰੀ ਤੇ ਉਨ੍ਹਾਂ ਦੇ ਪੂਰੇ ਸਟਾਫ਼ ਨੂੰ ਵਧਾਈ ਵੀ ਦਿੱਤੀ। ਮੁੱਖ ਮੰਤਰੀ ਨੇ ਵਾਈਟ ਪੇਪਰ ਦਿਖਾਉਂਦਿਆਂ ਕਿਹਾ ਕਿ ਇਹ ਤਿਆਰ ਤਾਂ ਹੈ ਪਰ ਇਸ ਤੇ ਥੋੜ੍ਹਾ ਹੋਰ ਕੰਮ ਹੋਣਾ ਬਾਕੀ ਹੈ। ਜਲਦ ਹੀ ਇਸ ਨੂੰ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਲਦ ਹੀ ਮਾਇਨਿੰਗ ਪਾਲਸੀ ਵੀ ਜਾਰੀ ਕੀਤੀ ਜਾਵੇਗੀ। ਕੈਪਟਨ ਸਰਕਾਰ ਨੇ ਮਹਿਲਾਵਾਂ ਦਾ ਬੱਸ ਸਫਰ ਦਾ ਕਿਰਾਇਆ ਅੱਧਾ ਕਰਨ ਦਾ ਵੀ ਐਲਾਨ ਕੀਤਾ ਹੈ। ਦਿੱਲੀ ਵਿੱਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਵੀ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਐਲਾਨ ਕੀਤਾ ਸੀ।

ਦਿੱਲੀ ਦੀਆਂ ਡੀਟੀਸੀ ਬੱਸਾਂ ਦੇ ਵਿੱਚ ਮਹਿਲਾਵਾਂ ਨੂੰ ਪਿੰਕ ਟਿਕਟ ਦਿੱਤੀ ਜਾਂਦੀ ਹੈ ਤੇ ਕੋਈ ਪੈਸਾ ਨਹੀਂ ਲਿਆ ਜਾਂਦਾ ਜਿਸ ਮਹਿਲਾ ਕੋਲ ਪਿੰਕ ਟਿਕਟ ਨਹੀਂ ਹੁੰਦੀ ਉਹ ਬਿਨਾਂ ਟਿਕਟ ਮੰਨੀ ਜਾਂਦੀ ਹੈ।