ਚੰਡੀਗੜ੍ਹ: ਵਿਧਾਨ ਸਭਾ ਚੋਣਾਂ (Punjab Assembly Election) ਤੋਂ ਪਹਿਲਾਂ ਪੰਜਾਬ ਕਾਂਗਰਸ (Punjab Congress) ਵਿੱਚ ਸਭ ਠੀਕ ਕਰਨ ਦੀ ਕਵਾਇਦ ਚੱਲ ਰਹੀ ਹੈ। ਇਸ ਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Cpatain Amarinder Singh) ਕਾਫੀ ਨਰਮ ਨਜ਼ਰ ਆ ਰਹੇ ਹਨ।


ਇਸੇ ਤਹਿਤ ਅੱਜ ਕਾਂਗਰਸ ਪਾਰਟੀ ਤੇ ਰਾਜ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਤੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਤੇ ਸੁਧਾਰ ਪਹਿਲਕਦਮੀਆਂ ਦੇ ਅਮਲ ਨੂੰ ਹੋਰ ਤੇਜ਼ ਕਰਨ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ 10 ਮੈਂਬਰੀ 'ਰਣਨੀਤਕ ਨੀਤੀ ਸਮੂਹ' ਬਣਾਉਣ ਵਾਸਤੇ ਆਪਣੀ ਸਹਿਮਤੀ ਦੇ ਦਿੱਤੀ ਹੈ।


ਮੁੱਖ ਮੰਤਰੀ ਦੀ ਅਗਵਾਈ ਵਾਲੇ ਇਸ ਸਮੂਹ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਮੈਂਬਰ ਹੋਣਗੇ। ਉੱਧਰ ਨਵਜੋਤ ਸਿੱਧੂ ਨਾਲ ਪਾਰਟੀ ਦੇ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਪ੍ਰਗਟ ਸਿੰਘ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਤੇ ਪਵਨ ਗੋਇਲ ਸ਼ਾਮਲ ਸਨ।


ਇਹ ਫੈਸਲਾ ਸ਼ੁੱਕਰਵਾਰ ਸਵੇਰੇ ਲਿਆ ਗਿਆ, ਜਦੋਂ ਸਿੱਧੂ ਨੇ ਨਾਗਰਾ ਤੇ ਪਰਗਟ ਦੇ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸਬੰਧਤ ਮੁੱਦਿਆਂ ਤੇ ਪਾਰਟੀ-ਸਰਕਾਰ ਦੇ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਕਦਮਾਂ 'ਤੇ ਚਰਚਾ ਕੀਤੀ। ਇਹ ਸਮੂਹ ਹੋਰ ਮੰਤਰੀਆਂ ਤੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਅਨੁਸਾਰ ਹਫਤਾਵਾਰੀ ਮੀਟਿੰਗਾਂ ਕਰੇਗਾ, ਜਿਸ ਦੀ ਲੋੜ ਹੋ ਸਕਦੀ ਹੈ। ਇਹ ਪਹਿਲਾਂ ਹੀ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰੇਗਾ ਤੇ ਸਮੀਖਿਆ ਕਰੇਗਾ ਤੇ ਇਸ ਵਿੱਚ ਤੇਜ਼ੀ ਲਿਆਉਣ ਦੇ ਉਪਾਅ ਵੀ ਸੁਝਾਏਗਾ।


ਇੱਕ ਹੋਰ ਫੈਸਲੇ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਇਹ ਵੀ ਜ਼ਿੰਮੇਵਾਰੀ ਸੌਂਪੀ ਕਿ ਉਹ ਹਰ ਰੋਜ਼ ਪੰਜਾਬ ਕਾਂਗਰਸ ਭਵਨ ਵਿੱਚ ਉਪਲਬਧ ਰਹਿਣ, ਵਿਧਾਇਕਾਂ ਤੇ ਪਾਰਟੀ ਦੇ ਹੋਰ ਅਧਿਕਾਰੀਆਂ ਨਾਲ ਉਨ੍ਹਾਂ ਦੇ ਹਲਕਿਆਂ/ਖੇਤਰਾਂ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਤੇ ਕਿਸੇ ਵੀ ਸ਼ਿਕਾਇਤ ਨੂੰ ਹੱਲ ਕਰਨ ਲਈ ਤਿਆਰ ਰਹਿਣ।


ਸੋਮਵਾਰ ਤੋਂ ਕਾਂਗਰਸ ਭਵਨ ਵਿਖੇ ਤਿੰਨ ਘੰਟੇ (ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ) ਲਈ ਇੱਕ-ਇੱਕ ਮੰਤਰੀ ਉਪਲਬਧ ਰਹੇਗਾ, ਅਤੇ ਕਿਸੇ ਵੀ ਸਥਿਤੀ ਵਿੱਚ ਕਿਸੇ ਖਾਸ ਦਿਨ ਲਈ ਨਿਯੁਕਤ ਕੀਤਾ ਮੰਤਰੀ ਉਪਲਬਧ ਹੋਣ ਤੋਂ ਅਸਮਰੱਥ ਹੋਵੇਗਾ, ਉਹ ਸਲਾਹ-ਮਸ਼ਵਰੇ ਕਰ ਕੇ ਆਪਣੇ ਇੱਕ ਬਦਲ ਦਾ ਪ੍ਰਬੰਧ ਕਰੇਗਾ ਕਿਸੇ ਹੋਰ ਮੰਤਰੀ ਦੀ ਡਿਊਟੀ ਲਾਵੇਗਾ।


ਸੋਮਵਾਰ ਤੋਂ ਸ਼ੁੱਕਰਵਾਰ ਤਕ ਹਫਤੇ ਦੇ ਪੰਜ ਦਿਨ ਇਹ ਵਿਵਸਥਾ ਲਾਗੂ ਰਹੇਗੀ, ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਤੇ ਪਾਰਟੀ ਕਾਰਕੁਨਾਂ ਦਰਮਿਆਨ ਬਿਹਤਰ ਤਾਲਮੇਲ ਬਣਾਉਣ ਵਿੱਚ ਮਦਦ ਮਿਲੇਗੀ।


ਇਹ ਵੀ ਪੜ੍ਹੋ: Taliban News: ਤਾਲਿਬਾਨ ਨੇ ਬ੍ਰੱਸਟ ਮਾਰ-ਮਾਰ ਤੋੜੇ ਭਾਰਤੀ ਦੂਤਾਵਾਸ ਦੇ ਜਿੰਦਰੇ, ਜ਼ਰੂਰੀ ਦਸਤਾਵੇਜ਼ ਤੇ ਭਾਰਤੀ ਵਾਹਨ ਵੀ ਲੈ ਗਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904