ਚੰਡੀਗੜ੍ਹ: ਆਪਣੀ ਅਗਲੀ ਰਾਜਨੀਤਕ ਚਾਲ ਬਾਰੇ ਸਸਪੈਂਸ ਨੂੰ ਖ਼ਤਮ ਕਰਦਿਆਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਰਾਜਨੀਤਿਕ ਪਾਰਟੀ ਬਣਾਉਣਗੇ, ਜਿਸ ਨਾਲ ਭਾਜਪਾ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਜਲਦ ਹੀ ਇੱਕ ਮਤੇ ਵੱਲ ਵਧ ਰਿਹਾ ਹੈ, ਜਿਸਦੇ ਨਾਲ ਸਰਕਾਰ ਆਪਣੇ ਨੁਮਾਇੰਦਿਆਂ ਨਾਲ ਗੱਲਬਾਤ ਕਰੇਗੀ। ਭਾਜਪਾ ਨੂੰ ਭਾਈਵਾਲ ਵਜੋਂ ਸਵੀਕਾਰ ਕਰਨ ਦਾ ਉਨ੍ਹਾਂ ਦਾ ਫੈਸਲਾ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਦੇ ਸੰਤੋਸ਼ਜਨਕ ਹੱਲ 'ਤੇ ਨਿਰਭਰ ਕਰੇਗਾ।

ਦਿ ਪ੍ਰਿੰਟ ਵੈਬਸਾਈਟ ਦੇ ਮੁੱਖ ਸੰਪਾਦਕ ਸ਼ੇਖਰ ਗੁਪਤਾ ਨਾਲ ਇੱਕ ਸੁਤੰਤਰ ਗੱਲਬਾਤ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਭਾਜਪਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ, ਖਾਸ ਕਰਕੇ ਢੀਂਡਸਾ ਅਤੇ ਬ੍ਰਹਮਪੁਰਾ ਧੜੇ ਨਾਲ ਗੱਠਜੋੜ ਨੂੰ ਵੇਖ ਰਹੇ ਹਨ। 

ਚੋਣਾਂ, ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣੀਆਂ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਭਾਜਪਾ ਨਾਲ ਹੱਥ ਮਿਲਾਉਣ ਬਾਰੇ ਕੋਈ ਵਿਚਾਰਧਾਰਕ ਯੋਗਤਾ ਹੈ, ਅਮਰਿੰਦਰ ਨੇ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਉਹ "ਪੰਜਾਬ ਲਈ" ਖੜੇ ਹਨ।

 

ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਮਹੀਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਸੀ ਕਿ ਉਹ ਭਵਿੱਖ ਦੀ ਰਾਜਨੀਤੀ ਬਾਰੇ ਆਪਣੇ ਸਾਥੀਆਂ ਨਾਲ ਗੱਲ ਕਰਨ ਮਗਰੋਂ ਫੈਸਲਾ ਲੈਣਗੇ।ਕੈਪਟਨ ਨੇ ਮੁੱਖ ਮੰਤਰੀ ਅਹੁੱਦੇ ਤੋਂ ਅਸਤੀਫਾ ਦੇਣ ਮਗਰੋਂ ਕਿਹਾ ਸੀ ਕਿ ਉਹ ਅਪਮਾਣ ਮਹਿਸੂਸ ਕਰ ਰਹੇ ਹਨ। 

ਕੈਪਟਨ ਦਾ ਸਿਆਸੀ ਸਫ਼ਰ11 ਮਾਰਚ 1942 ਨੂੰ ਜਨਮ ਹੋਇਆ1963 ਤੋਂ 1966 ਤੱਕ ਭਾਰਤੀ ਫੌਜ 'ਚ ਸੇਵਾ ਨਿਭਾਈਕਾਂਗਰਸ ਦੀ ਟਿਕਟ 'ਤੇ 1980 'ਚ ਲੋਕ ਸਭਾ ਚੋਣ ਜਿੱਤੀ1984 'ਚ ਔਪਰੇਸ਼ਨ ਬਲੂ ਸਟਾਰ ਦੇ ਰੋਸ ਵਿੱਚ ਸਾਂਸਦ ਤੇ ਕਾਂਗਰਸ ਤੋਂ ਅਸਤੀਫ਼ਾਕਾਂਗਰਸ 'ਚੋਂ ਅਸਤੀਫ਼ੇ ਬਾਅਦ ਅਕਾਲੀ ਦਲ 'ਚ ਸ਼ਾਮਲ ਹੋਏ1985 'ਚ ਅਕਾਲੀ ਦਲ ਦੀ ਟਿਕਟ 'ਤੇ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ1992 'ਚ ਅਕਾਲੀ ਦਲ ਨਾਲੋਂ ਵੱਖ ਹੋ ਕੇ ਅਕਾਲੀ ਦਲ ਪੰਥਕ ਬਣਾਇਆ1998 'ਚ ਕੈਪਟਨ ਨੇ ਅਕਾਲੀ ਪੰਥਕ ਦਾ ਕਾਂਗਰਸ ਵਿੱਚ ਰਲੇਵਾਂ ਕੀਤਾ1998 'ਚ ਪਟਿਆਲਾ ਲੋਕ ਸਭਾ ਸੀਟ ਤੋਂ ਚੰਦੂਮਾਜਰਾ ਤੋਂ ਚੋਣ ਹਾਰੇ1999 ਤੋਂ 2002 ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ2010 ਤੋਂ 2013 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ2014 'ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਰੁਣ ਜੇਤਲੀ ਨੂੰ ਹਰਾਇਆ2015 ਤੋਂ 2017 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ2017 'ਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਾਲ 2017 ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਨੇ ਚੋਣ ਲੜੀ ਸੀ, ਇਸ ਦੌਰਾਨ ਨਾ ਤਾਂ ਮੋਦੀ ਲਹਿਰ ਦਾ ਅਸਰ ਵਿਖਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਜੋਸ਼ ਕੰਮ ਆਇਆ, ਬੱਸ ਕੈਪਟਨ ਦਾ ਦਮ ਵਿਖਿਆ, ਆਪਣੇ ਸਿਆਸੀ ਸਫ਼ਰ ਦੌਰਾਨ ਕੈਪਟਨ ਨਾਲ ਕਈ ਵਿਵਾਦ ਵੀ ਜੁੜੇ, ਮੁੱਖ ਤੌਰ 'ਤੇ:-

  • ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਘਿਰੇ
  • ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਲੈਂਡ ਸਕੈਮ 'ਚ ਘਿਰੇ
  • ਸਵਿਸ ਬੈਂਕ ਖਾਤਿਆਂ ਦੀ ਜਾਂਚ ਵੀ ED ਵੱਲੋਂ ਕੀਤੀ ਗਈ
  • ਸਵਿਸ ਬੈਂਕ ਖਾਤਿਆਂ ਦੀ ਜਾਂਚ ਦੇ ਘੇਰੇ 'ਚ ਕੈਪਟਨ ਦੇ ਪਰਿਵਾਰਕ ਮੈਂਬਰ ਆਏ