ਕੈਪਟਨ ਲਾਉਣਗੇ ਵਿਦੇਸ਼ ਉਡਾਰੀ, 18 ਨੂੰ ਹੋਣਗੇ ਰਵਾਨਾ
ਏਬੀਪੀ ਸਾਂਝਾ | 04 Aug 2018 10:13 AM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 18 ਅਗਸਤ ਤੋਂ ਲਗਪਗ ਇੱਕ ਹਫ਼ਤੇ ਲਈ ਵਿਦੇਸ਼ੀ ਦੌਰੇ ’ਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਿੰਗਾਪੁਰ ਜਾਣਗੇ। ਇੱਥੇ ਉਹ ਭਾਰਤੀਆਂ ਤੇ ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਨੂੰ ਭਾਰਤ ਆਉਣ ਲਈ ਪ੍ਰੇਰਿਤ ਕਰਨਗੇ। ਸਿੰਗਾਪੁਰ ਵਿੱਚ ਕਈ ਪੰਜਾਬੀ ਪੁਲਿਸ ਤੇ ਹੋਰ ਵੱਡੇ ਅਹੁਦਿਆਂ ’ਤੇ ਸੇਵਾ ਨਿਭਾ ਰਹੇ ਹਨ। ਦੱਸਿਆ ਜਾ ਰਿਹੈ ਹੈ ਕਿ ਕੈਪਟਨ ਨਾਲ ਪੰਜਾਬ ਸਰਕਾਰ ਦੇ ਵਿੱਤ ਤੇ ਸਨਅਤ ਵਿਭਾਗਾਂ ਨਾਲ ਸਬੰਧਤ ਸਾਨਾਅਰ IAS ਅਧਿਕਾਰੀਆਂ ਦੀ ਟੀਮ ਵੀ ਜਾਏਗੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਅੱਜ ਪੀਜੀਆਈ ਵਿੱਚ ਮੁੱਖ ਮੰਤਰੀ ਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਜਾਏਗਾ। ਅਜਿਹੇ ਵਿੱਚ ਹੋ ਸਕਦਾ ਹੈ ਕ ਕੁਝ ਦਿਨਾਂ ਲਈ ਉਨ੍ਹਾਂ ਨੂੰ ਪੀਜੀਆਈ ਵਿੱਚ ਆਰਾਮ ਕਰਨਾ ਪਏ। ਪਿਛਲੇ ਕਈ ਦਿਨਾਂ ਤੋਂ ਉਹ ਪੀਜੀਆਈ ਜਾ ਕੇ ਅੱਖਾਂ ਦਾ ਮੁਆਇਨਾ ਕਰਾ ਰਹੇ ਹਨ।