ਲਖਨਊ: ਭਾਰਤੀ ਜਨਤਾ ਪਾਰਟੀ (BJP) ਦੀ ਵਿਧਾਇਕਾ ਅਲਕਾ ਰਾਏ (Alka Rai) ਨੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਵਾਡਰਾ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਜੇਲ੍ਹ ਵਿੱਚ ਕੈਦ ਮੁਖਤਾਰ ਅਨਸਾਰੀ ਨੂੰ ਅਦਾਲਤੀ ਪੇਸ਼ੀਆਂ ਤੋਂ ਬਚਾਉਣ ਵਿੱਚ ਮਦਦ ਕਰ ਰਹੀ ਹੈ। ਗੈਂਗਸਟਰ ਤੋਂ ਸਿਆਸੀ ਆਗੂ ਬਣੇ ਅਨਸਾਰੀ ਪਿਛਲੇ ਕੁਝ ਸਮੇਂ ਦੌਰਾਨ ਚਰਚਿਤ ਰਹੇ ਹਨ।

ਅਲਕਾ ਰਾਏ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਪਤਨੀ ਹਨ, ਜਿਨ੍ਹਾਂ ਦੀ ਸਾਲ 2005 ’ਚ ਛੇ ਹੋਰਨਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸ ਕਤਲ ਕਾਂਡ ਪਿੱਛੇ ਕਥਿਤ ਤੌਰ ਉੱਤੇ ਮੁਖਤਾਰ ਅਨਸਾਰੀ ਦਾ ਹੱਥ ਦੱਸਿਆ ਜਾ ਰਿਹਾ ਹੈ, ਜੋ ਹੁਣ ਤੱਕ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਪਿਛਲੇ ਵਰ੍ਹੇ ਜੁਲਾਈ ’ਚ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅਨਸਾਰੀ ਨੂੰ ਬਰੀ ਕਰ ਦਿੱਤਾ ਸੀ। ਮਊ ਤੋਂ ਬਹੁਜਨ ਸਮਾਜ ਪਾਰਟੀ ਦਾ ਮੌਜੂਦਾ ਵਿਧਾਇਕ ਮੁਖਤਾਰ ਅਨਸਾਰੀ ਇਸ ਵੇਲੇ ਫਿਰੌਤੀ ਦੇ ਇੱਕ ਮਾਮਲੇ ’ਚ ਰੋਪੜ ਜੇਲ੍ਹ ਵਿੱਚ ਬੰਦ ਹੈ।

ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਵੱਡੇ ਝਟਕੇ, ਹੈਂਕੜ ਭੰਨ੍ਹਣ ਲਈ ਮਾਰੀ ਆਰਥਿਕ ਸੱਟ!

ਉੱਤਰ ਪ੍ਰਦੇਸ਼ ਦੇ ਗ਼ਾਜ਼ੀਪੁਰ ਜ਼ਿਲ੍ਹੇ ’ਚ ਪੈਂਦੇ ਮੁਹੰਮਦਾਬਾਦ ਹਲਕੇ ਤੋਂ ਭਾਜਪਾ ਵਿਧਾਇਕਾ ਅਲਕਾ ਰਾਏ ਨੇ ਪ੍ਰਿਅੰਕਾ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ‘ਮੈਂ ਪਿਛਲੇ 14 ਸਾਲਾਂ ਤੋਂ ਆਪਣੀ ਪਤੀ ਲਈ ਇਨਸਾਫ਼ ਦੀ ਜੰਗ ਲੜ ਰਹੀ ਹਾਂ। ਉੱਤਰ ਪ੍ਰਦੇਸ਼ ਦੀਆਂ ਕਈ ਅਦਾਲਤਾਂ ਮੁਖਤਾਰ ਅਨਸਾਰੀ ਨੂੰ ਸੰਮਨ ਭੇਜ ਰਹੀਆਂ ਹਨ ਪਰ ਪੰਜਾਬ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਯੂਪੀ ਭੇਜਣ ਲਈ ਤਿਆਰ ਨਹੀਂ। ਇਹ ਤੁਹਾਡੀ ਪਾਰਟੀ ਤੇ ਪੰਜਾਬ ਵਿੱਚ ਤੁਹਾਡੀ ਪਾਰਟੀ ਲਈ ਬੇਹੱਦ ਸ਼ਰਮਨਾਕ ਗੱਲ ਹੈ। ਇਹ ਗੱਲ ਕੋਈ ਵੀ ਨਹੀਂ ਮੰਨੇਗਾ ਕਿ ਇਹ ਸਭ ਕੁਝ ਹੋ ਰਿਹਾ ਹੈ ਤੇ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ।’

ਅਲਕਾ ਰਾਏ ਨੇ ਆਪਣੀ ਚਿੱਠੀ ਵਿੱਚ ਮੁਖਤਾਰ ਅਨਸਾਰੀ ਨੂੰ ‘ਪੇਸ਼ੇਵਰ ਅਪਰਾਧੀ’ ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਇਸ ਗੈਂਗਸਟਰ ਨੇ ਕਈ ਨਿਰਦੋਸ਼ਾਂ ਦੇ ਕਤਲ ਕੀਤੇ ਹਨ। ‘ਪਰ ਮੀਡੀਆ ਰਿਪੋਰਟਾਂ ਰਾਹੀਂ ਮੈਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਉਸ ਨੂੰ ਬਚਾਉਣ ਲਈ ਤਿੰਨ ਮਹੀਨਿਆਂ ਦਾ ਬੈੱਡ ਰੈਸਟ ਦੇ ਦਿੱਤਾ ਹੈ। ਉਧਰ ਮੇਰੇ ਵਰਗੇ ਹਜ਼ਾਰਾਂ ਲੋਕ ਇਨਸਾਫ਼ ਨੂੰ ਉਡੀਕ ਰਹੇ ਹਨ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਪ੍ਰਿਅੰਕਾ ਤੇ ਰਾਹੁਲ ਅਜਿਹੇ ਸੁਆਲਾਂ ਉੱਤੇ ਚੁੱਪ ਕਿਉਂ ਵੱਟੀ ਬੈਠੇ ਹਨ?’

ਕਿਸਾਨਾਂ ਦੇ ਮੁੱਦੇ 'ਤੇ HC ਨੇ ਮੰਗੀ ਸਟੇਟਸ ਰਿਪੋਰਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904