ਵਾਸ਼ਿੰਗਟਨ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਸਾਡੇ ਚਾਰ ਕਰੋੜ ਤੋਂ ਜ਼ਿਆਦਾ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਹੁਣ ਤਕ 11 ਲੱਖ, 78 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਕੋਰੋਨਾ ਵਾਇਰਸ ਦੇ 91 ਲੱਖ, 19 ਹਜ਼ਾਰ, 836 ਕੇਸਾਂ ਤੇ ਦੋ ਲੱਖ, 33 ਹਜ਼ਾਰ, 130 ਮੌਤਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ।


ਵਰਲਡੋਮੀਟਰ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਕੋਰੋਨਾ ਵਾਇਰਸ ਦੇ ਕਰੀਬ ਅੱਠ ਲੱਖ 34 ਹਜ਼ਾਰ ਮਾਮਲੇ ਸਾਹਮਣੇ ਆਏ ਤੇ 12 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਦੁਨੀਆਂ ਭਰ 'ਚ ਹੁਣ ਤਕ ਕੋਰੋਨਾ ਦੇ ਚਾਰ ਕਰੋੜ 74 ਲੱਖ, ਇਕ ਹਜ਼ਾਰ, 684 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ ਕੁੱਲ 11 ਲੱਖ, 78 ਹਜ਼ਾਰ, 539 ਲੋਕਾਂ ਦੀ ਮੌਤ ਹੋ ਗਈ। ਹੁਣ ਤਕ ਤਿੰਨ ਕਰੋੜ, 27 ਲੱਖ, 19 ਹਜ਼ਾਰ, 497 ਲੋਕ ਠੀਕ ਹੋਏ ਹਨ।


ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਿਟਕਾਰ! ਹੁਣ ਕਿਸਾਨ ਅੰਦੋਲਨ 'ਤੇ ਕੀ ਹੋਏਗਾ ਕੈਪਟਨ ਦਾ ਰੁਖ਼ ?


ਕੋਰੋਨਾ ਵਾਇਰਸ ਮੁੜ ਹੋ ਰਿਹਾ ਸਰਗਰਮ, ਫਰਾਂਸ 'ਚ ਦੂਜੇ ਲੌਕਡਾਊਨ ਦਾ ਐਲਾਨ


ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦਰਮਿਆਨ ਕਈ ਦੇਸ਼ਾਂ ਨੇ ਮੁੜ ਤੋਂ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਕਈ ਥਾਈਂ ਲੌਕਡਾਊਨ ਲਾਉਣ ਬਾਰੇ ਸੋਚਿਆ ਜਾ ਰਿਹਾ ਹੈ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ