ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੇ ਬੁੱਧਵਾਰ ਆਪਣੇ ਦੇਸ਼ 'ਚ ਇਕ ਨਵੇਂ ਦੇਸ਼ਵਿਆਪੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਲੌਕਡਾਊਨ ਦੌਰਾਨ ਸਕੂਲ ਤੇ ਕੁਝ ਦਫਤਰ ਖੁੱਲ੍ਹੇ ਰਹਿਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦੇ ਚੱਲਦਿਆਂ ਨਵੇਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।


ਕੋਵਿਡ 19 ਦੇ ਮਰੀਜ਼ਾਂ ਦੀ ਸੰਖਿਆਂ 'ਚ ਵਾਧੇ ਦੇ ਚੱਲਦਿਆਂ ਯੂਰਪ ਦੇ ਹਸਪਤਾਲ ਫਿਰ ਤੋਂ ਭਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕੋਵਿਡ 19 ਦਾ ਮੁਕਾਬਲਾ ਕਰਨ ਦਾ ਲੌਕਡਾਊਨ ਹੀ ਇਕਮਾਤਰ ਤਰੀਕਾ ਹੈ। ਸ਼ੁੱਕਰਵਾਰ ਤੋਂ ਦੇਸ਼ਵਿਆਪੀ ਲੌਕਡਾਊਨ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਫਰਾਂਸ ਦੇ ਸਾਰੇ ਰੈਸਟੋਰੈਂਟ, ਬਾਰ ਤੇ ਗੈਰ ਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਹਾਲਾਂਕਿ ਇੰਡਸਟਰੀ, ਖੇਤੀ ਤੇ ਕੰਸਟ੍ਰਕਸ਼ਨ ਦਾ ਕੰਮ ਜਾਰੀ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਰਸਿੰਗ ਹੋਮ ਵੀ ਖੁੱਲ੍ਹੇ ਰਹਿਣਗੇ।


ਫਰਾਂਸ ਕੋਰੋਨਾ ਨਾਲ ਪ੍ਰਭਾਵਿਤ ਮੁਲਕਾਂ 'ਚੋਂ ਪੰਜਵੇਂ ਨੰਬਰ 'ਤੇ


ਫਰਾਂਸ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ 'ਚੋਂ ਪੰਜਵੇਂ ਨੰਬਰ 'ਤੇ ਹੈ। ਵਰਲਡੋ ਮੀਟਰ ਮੁਤਾਬਕ ਮੰਗਲਵਾਰ ਫਰਾਂਸ 'ਚ ਮਹਾਮਾਰੀ ਨਾਲ 530 ਲੋਕਾਂ ਦੀ ਮੌਤ ਹੋ ਗਈ ਸੀ ਤੇ 33,417 ਨਵੇਂ ਮਾਮਲੇ ਸਾਹਮਣੇ ਆਏ। ਫਰਾਂਸ 'ਚ ਇਨਫੈਕਟਡ ਮਰੀਜ਼ਾਂ ਦੀ ਕੁੱਲ ਸੰਖਿਆਂ 12 ਲੱਖ ਤੋਂ ਜ਼ਿਆਦਾ ਹੈ ਤੇ 35 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਫਰਾਂਸ 'ਚ ਕੋਰੋਨਾ ਰਿਕਵਰੀ ਰੇਟ ਬਹੁਤ ਘੱਟ ਹੈ। ਸਿਰਫ ਇਕ ਲੱਖ, 13 ਹਜ਼ਾਰ ਲੋਕ ਹੀ ਠੀਕ ਹੋ ਸਕੇ ਹਨ। 10 ਲੱਖ ਤੋਂ ਜ਼ਿਆਦਾ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤ ਨਾਲ ਮੁਕਾਬਲਾ ਕਰੀਏ ਤਾਂ ਇੱਥੇ 80 ਲੱਖ ਮਰੀਜ਼ਾਂ 'ਚੋਂ 73 ਲੱਖ ਮਰੀਜ਼ ਰਿਕਵਰ ਹੋ ਚੁੱਕੇ ਹਨ।


ਬੈਲਜ਼ੀਅਮ, ਨੀਦਰਲੈਂਡ, ਸਪੇਨ ਅਤੇ ਚੈਕ ਰਿਪਬਲਿਕ 'ਚ ਵੀ ਵਾਇਰਸ ਦੇ ਮਾਮਲੇ ਇਸੇ ਤਰ੍ਹਾਂ ਵਧ ਰਹੇ ਹਨ। ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਵੀ ਦੇਸ਼ ਦੇ 16 ਸੂਬਿਆਂ ਦੇ ਗਵਰਨਰਾਂ 'ਤੇ ਅੰਸ਼ਿਕ ਲੌਕਡਾਊਨ ਐਲਾਨ ਕਰਨ ਦਾ ਦਬਾਅ ਬਣਾ ਰੀ ਹੈ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ