ਨਿਊ ਯਾਰਕ/ ਲਾਹੌਰ: ਪੰਜਾਬੀ ਭਾਈਚਾਰੇ ਦਾ ਸਨਮਾਨ ਕਰਨ ਲਈ ਇਕ ਮਹੱਤਵਪੂਰਨ ਕਦਮ ਪੁੱਟਦਿਆਂ ਨਿਊ ਯਾਰਕ ਦੇ ਕੁਈਨਜ਼ ਖੇਤਰ ਵਿੱਚ ਵਸਦੇ ਪੰਜਾਬੀਆਂ ਨੇ ਇੱਕ ਗਲੀ ਦਾ ਪੰਜਾਬ ਐਵੇਨਿਊ ਵਜੋਂ ਰੱਖਿਆ ਹੈ। ਇਸ ਐਵੇਨਿਊ ਨੂੰ 101 ਐਵੇਨਿਊ ਵੀ ਕਿਹਾ ਜਾਂਦਾ ਹੈ।ਪੰਜਾਬ ਐਵੇਨਿਊ 111 ਸਟ੍ਰੀਟ ਤੋਂ 123 ਸਟ੍ਰੀਟ ਤੱਕ ਫੈਲਿਆ ਹੋਇਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਪੰਜਾਬੀਆਂ ਵਲੋਂ ਚਲਾਏ ਜਾਂਦੇ ਕਾਰੋਬਾਰਾਂ ਦਾ ਇੱਕ ਕੇਂਦਰ ਹੈ।
ਇਸ ਐਵੇਨਿਊ ਦਾ ਉਦਘਾਟਨ ਪਿਛਲੇ ਹਫਤੇ ਸ਼ੁੱਕਰਵਾਰ (23 ਅਕਤੂਬਰ) ਨੂੰ ਕੀਤਾ ਗਿਆ ਸੀ। ਕੁਈਨਜ਼ ਖੇਤਰ ਵਿੱਚ ਰਿਚਮੰਡ ਹਿੱਲ ਨੂੰ ਪਹਿਲਾਂ 'ਛੋਟੇ ਪੰਜਾਬ' ਵਜੋਂ ਜਾਣਿਆ ਜਾਂਦਾ ਸੀ, ਅਮੀਰ ਪੰਜਾਬੀ ਸਭਿਆਚਾਰ ਦੇ ਕਾਰਨ - ਲੈਫ਼ਰਟਸ ਬੁਲੇਵਰਡ ਅਤੇ 113 ਸਟ੍ਰੀਟ ਦੇ ਵਿਚਕਾਰ ਦੋ ਵੱਡੇ ਸਿੱਖ ਧਾਰਮਿਕ ਅਸਥਾਨ (ਗੁਰੂਦਵਾਰੇ) ਹਨ। ਇਸ ਤੋਂ ਇਲਾਵਾ, ਸਮੁੱਚੇ ਹਿੱਸੇ ਵਿੱਚ ਪੰਜਾਬੀਆਂ ਵਲੋਂ ਚਲਾਏ ਜਾ ਰਹੇ ਕਾਰੋਬਾਰ ਹਨ।
ANI ਦੀ ਇੱਕ ਰਿਪੋਰਟ ਦੇ ਅਨੁਸਾਰ, ਇਸ ਗਲੀ ਦਾ ਉਦਘਾਟਨ ਕੌਂਸਲ ਮੈਂਬਰ ਐਡਰਿਨੇ ਐਡਮਜ਼ ਵਲੋਂ ਕੀਤਾ ਗਿਆ ਸੀ, ਜਿਸ ਨੇ ANI ਦੀ ਇਕ ਰਿਪੋਰਟ ਅਨੁਸਾਰ, ਇਲਾਕੇ ਵਿਚ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਮੌਜੂਦਗੀ ਨੂੰ ਧਿਆਨ ਵਿੱਚ ਰੱਖਦਿਆਂ, ਐਵਨਿਊ ਦਾ ਨਾਮ ਬਦਲਣ ਲਈ ਨਿਊ ਯਾਰਕ ਸਿਟੀ ਕੌਂਸਲ ਵਿੱਚ ਬੇਨਤੀ ਕੀਤੀ ਸੀ।
ਪਾਕਿਸਤਾਨ ਦੇ ਐਮ-5 ਮੋਟਰਵੇਅ ਤੇ ਗੁਰਮੁਖੀ ਭਾਸ਼ਾ ਦੀ ਵਾਪਸੀ
ਉਧਰ ਪਾਕਿਸਤਾਨ ਦੇ ਐਮ -5 ਮੋਟਰਵੇਅ ਤੇ ਗੁਰਮੁਖੀ ਭਾਸ਼ਾ ਵਾਪਸ ਆ ਗਈ ਹੈ। ਲਾਹੌਰ ਤੋਂ ਮੁਲਤਾਨ ਜਾਣ ਵਾਲੇ ਰਸਤੇ ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ, ਨਨਕਾਣਾ ਸਾਹਿਬ ਵੀ ਆਉਂਦਾ ਹੈ। ਇਸ ਮੋਟਰਵੇਅ 'ਤੇ ਜਗ੍ਹਾ ਦਾ ਨਾਮ ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿੱਚ ਲਿਖਿਆ ਗਿਆ ਸੀ।ਸਿੱਖ ਕੌਮ ਦੇ ਇਤਰਾਜ਼ ਤੋਂ ਬਾਅਦ ਸਾਈਨ ਬੋਰਡ ਉੱਤੇ ਦੁਬਾਰਾ ਉਸ ਜਗ੍ਹਾ ਦਾ ਨਾਮ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ ਹੈ।
ਪੰਜਾਬ ਅਤੇ ਪੰਜਾਬੀ ਦਾ ਸਨਮਾਨ, ਨਿਊ ਯਾਰਕ 'ਚ 'Punjab Avenue' ਤੇ ਪਾਕਿਸਤਾਨ 'ਚ ਮੋਟਰਵੇਅ ਤੇ ਗੁਰਮੁਖੀ ਭਾਸ਼ਾ ਦੀ ਵਾਪਸੀ
ਏਬੀਪੀ ਸਾਂਝਾ
Updated at:
28 Oct 2020 10:01 PM (IST)
-ਪੰਜਾਬੀ ਭਾਈਚਾਰੇ ਦਾ ਸਨਮਾਨ ਕਰਨ ਲਈ ਇਕ ਮਹੱਤਵਪੂਰਨ ਕਦਮ ਪੁੱਟਦਿਆਂ ਨਿਊ ਯਾਰਕ ਦੇ ਕੁਈਨਜ਼ ਖੇਤਰ ਵਿੱਚ ਵਸਦੇ ਪੰਜਾਬੀਆਂ ਨੇ ਇੱਕ ਗਲੀ ਦਾ ਪੰਜਾਬ ਐਵੇਨਿਊ ਵਜੋਂ ਰੱਖਿਆ ਹੈ।
-ਉਧਰ ਪਾਕਿਸਤਾਨ ਦੇ ਐਮ -5 ਮੋਟਰਵੇਅ ਤੇ ਗੁਰਮੁਖੀ ਭਾਸ਼ਾ ਵਾਪਸ ਆ ਗਈ ਹੈ।
- - - - - - - - - Advertisement - - - - - - - - -