ਜਲੰਧਰ : ਸਾਬਕਾ ਕਾਂਗਰਸੀ ਲੀਡਰ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ਾਂ ਵਿੱਚ ਜਾਇਦਾਦ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਬਰਾੜ ਨੇ ਜਲੰਧਰ ਵਿੱਚ ਪ੍ਰੈੱਸ ਕਾਂਫ੍ਰੈਸ ਕਰਦੇ ਹੋਏ ਇਹ ਖ਼ੁਲਾਸਾ ਕੀਤਾ ਹੈ।

 

 

 

ਉਨ੍ਹਾਂ ਕਿਹਾ ਕਿ ਕੈਪਟਨ ਨੇ ਦੁਬਈ ਵਿੱਚ ਅਰੂਸਾ ਆਲਮ ਨੂੰ ਇੱਕ ਫਲੈਟ ਵੀ ਗਿਫ਼ਟ ਕੀਤਾ ਹੈ। ਬਰਾੜ ਨੇ ਦੱਸਿਆ ਕਿ ਕੈਪਟਨ ਦਾ ਸਾਰਾ ਪੈਸਾ ਐਚ.ਐਸ.ਬੀ.ਸੀ. ਬੈਂਕ ਵਿੱਚ ਹੈ। ਬਰਾੜ ਦਾ ਦਾਅਵਾ ਹੈ ਕਿ ਕੈਪਟਨ ਨੇ ਇਹ ਸਾਰੀ ਪ੍ਰਾਪਰਟੀ 2007 ਤੋਂ ਬਾਅਦ ਖ਼ਰੀਦੀ ਹੈ। ਇਸ ਦੇ ਨਾਲ ਹੀ ਬਰਾੜ ਨੇ ਯੂ.ਕੇ ਅਤੇ ਦੁਬਈ ਵਿੱਚ ਕੈਪਟਨ ਦੀ ਪ੍ਰਾਪਰਟੀ ਦਾ ਪਤਾ ਦੱਸਿਆ ਹੈ।

 

 

 

ਆਪਣੀ ਪਾਰਟੀ ਬਣਾਉਣ ਬਾਰੇ ਸਵਾਲਾਂ ਤੇ ਉਨ੍ਹਾਂ ਕਿਹਾ ਕਿ ਉਹ 117 ਵਿਧਾਨਸਭਾ ਹਲਕਿਆਂ ਦਾ ਦੌਰਾ ਕਰਨ ਤੋਂ ਬਾਅਦ ਪਾਰਟੀ ਬਣਾਉਣ ਬਾਰੇ ਸੋਚਣਗੇ। ਬਰਾੜ ਕਿਹਾ ਕੇ ਜੇਕਰ ਕਿਸੇ ਨਾਲ ਗਠਬੰਧਨ ਨਾ ਹੋਈਆ ਤਾਂ ਵੀ ਉਹ ਪਾਰਟੀ ਬਣਾ ਸਕਦੇ ਹਨ।