ਬਠਿੰਡਾਪੰਜਾਬ 'ਚ ਕੈਪਟਨ ਸਰਕਾਰ ਨੂੰ ਬਣੇ ਤਿੰਨ ਸਾਲ ਬੀਤ ਗਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੇ ਪੂਰਾ ਦਾ ਇੰਤਜ਼ਾਰ ਹਰ ਪੰਜਾਬੀ ਬੇਸਬਰੀ ਨਾਲ ਕਰ ਰਿਹਾ ਹੈ। ਇਸੇ ਲੜੀ 'ਚ ਇੱਕ ਵਾਅਦਾ ਹੋਰ ਹੈ ਜਿਸ ਦਾ ਪੂਰਾ ਹੋਣਾ ਅਜੇ ਬਾਕੀ ਹੈ। ਇਹ ਵਾਅਦਾ ਹੈ ਘਰ-ਘਰ ਨੌਕਰੀ ਦਾ। ਇਸ ਦੀ ਇੱਕ ਰਿਪੋਰਟ ਲਈ ਸਾਡੀ ਟੀਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਪਹੁੰਚੀ। ਜਿੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਘਰ ਦੇ ਮੈਂਬਰ ਨੂੰ ਨੌਕਰੀ ਨਹੀਂ ਮਿਲੀ ਹੈ। ਇਹ ਹਾਲ ਇੱਕ ਪਿੰਡ ਦਾ ਨਹੀਂਸੂਬੇ ਦੇ ਤਮਾਮ ਪਿੰਡਾਂ ਦਾ ਇਹੀ ਹਾਲ ਹੈ।


ਕੈਪਟਨ ਸਾਬ ਦੇ ਲਾਰਿਆਂ ਤੋਂ ਤੰਗ ਪਿੰਡ ਦੇ ਲੋਕਾਂ ਨੇ ਕੈਪਟਨ ਸਰਕਾਰ ਖਿਲਾਫ਼ ਰੋਸ ਜਿਤਾਇਆ ਹੈ। ਲੋਕ ਤਾਂ ਹੁਣ ਨੌਕਰੀਆਂ ਦੇ ਭਰੇ ਫਾਰਮਾਂ ਨੂੰ ਵੀ ਭੁੱਲਦੇ ਜਾ ਰਹੇ ਹਨ। ਪਿੰਡ ਭੁੱਚੋ ਖੁਰਦ ਦੀ ਰਹਿਣ ਵਾਲੀ ਨੌਜਵਾਨ ਲੜਕੀ ਅਮਨਦੀਪ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ।


ਉਸਨੇ ਕਿਹਾ ਕਿ "ਮੈਂ ਖ਼ੁਦ ਐਮਏ ਪੰਜਾਬੀ 80 ਫੀਸਦ ਨੰਬਰਾਂ ਨਾਲ ਪਾਸ ਕੀਤੀ। ਸਰਕਾਰੀ ਨੌਕਰੀ ਤਾਂ ਛੱਡੋ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲੀ।ਉਸਨੇ ਕਿਹਾ ਕਿ ਪਹਿਲਾਂ ਸਰਕਾਰ ਕਹਿੰਦੀ ਸੀ ਬੀਏ ਕਰੋ ਫੇਰ ਕਹਿੰਦੇ ਬੀਐਡ ਕਰੋ ਪਰ ਸਭ ਕੁਝ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲਦੀ ਤੇ ਨਾ ਹੀ ਕੋਈ ਰੁਜ਼ਗਾਰ ਭੱਤਾ ਮਿਲਿਆ ਹੈ।

ਇਸੇ ਦੌਰਾਨ ਪਿੰਡ ਦੀ ਇੱਕ ਹੋਰ ਨੌਜਵਾਨ ਲੜਕੀ ਕਮਲਦੀਪ ਕੌਰ ਨੇ ਕਿਹਾ ਕਿ ਪੋਸਟ ਗ੍ਰੈਜੁਏਸ਼ਨ ਹੋ ਕੇ ਵੀ ਬੇਰੁਜ਼ਗਾਰ ਘੁੰਮ ਰਹੇ ਹਾਂ ਹਾਲੇ ਤੱਕ ਕੋਈ ਰੋਜ਼ਗਾਰ ਨਹੀਂ ਮਿਲਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਹਾਲੇ ਤੱਕ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ ਹੈ। ਪਹਿਲਾਂ ਤਾਂ ਪੰਜਾਬ 'ਚ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਹੀ ਸੀ। ਪਰ ਹੁਣ ਪੰਜਾਬ ਵਿੱਚ ਬੇਰੁਜ਼ਗਾਰ ਖੁਦਕੁਸ਼ੀਆਂ ਕਰ ਰਹੇ ਹਨ।


ਇਸੇ ਦੌਰਾਨ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸ਼ੌਂਟੀ ਵਿਖੇ ਵੀ ਲੋਕਾਂ ਦੇ ਘਰ ਘਰ ਜਾ ਕੇ ਪੁੱਛਿਆ ਗਿਆ ਕਿ ਕੈਪਟਨ ਦੀ ਸਰਕਾਰ ਵਲੋਂ ਕੀਤਾ ਗਿਆ ਵਾਅਦਾ ਘਰ ਘਰ ਨੌਕਰੀ ਤਹਿਤ ਕਿੰਨੇ ਲੋਕਾਂ ਨੂੰ ਨੌਕਰੀ ਮਿਲੀ ਹੈ। ਇਥੇ ਵੀ ਲੋਕਾਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਲੋਕਾਂ ਨਾਲ ਚੂਠ ਬੋਲ ਕੇ ਲੋਕਾਂ ਤੋਂ ਵੋਟਾਂ ਲਈਆ। ਪਰ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤ। ਉਹਨਾਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਬੱਚਿਆਂ ਨੂੰ ਅਸੀਂ ਪੜ੍ਹਈ ਕਰਵਾਈ ਹੈ ਪਰ ਫੇਰ ਵੀ ਨੌਕਰੀਆਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਵਾਅਦੇ ਕਰ ਲੋਕਾਂ ਨੂੰ ਬੇਵਕੂਫ ਬਣਾਇਆ ਹੈ।