ਰੌਬਟ
ਚੰਡੀਗੜ੍ਹ: ਨੌਜਵਾਨਾਂ ਨੂੰ ਸਮਾਰਟਫੋਨ ਦੇਣ 'ਚ ਦੇਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਬਹਾਨਾ ਬਣਾ ਲਿਆ ਹੈ। ਕੈਪਟਨ ਦਾ ਕਹਿਣਾ ਹੈ ਕਿ ਇਹ ਦੇਰੀ ਚੀਨ 'ਚ ਫੈਲੇ ਕੋਰੋਨਾਵਾਇਰਸ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਵਿੱਚੋਂ ਸਾਮਾਨ ਓਦੋਂ ਹੀ ਆਏਗਾ, ਜਦੋਂ ਕੋਰੋਨਾਵਾਇਰਸ ਖਤਮ ਹੋ ਜਾਵੇਗਾ।
ਇਸ ਦੇ ਨਾਲ ਹੀ ਨਸ਼ੇ ਖਿਲਾਫ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ੇ ਦਾ ਲੱਕ ਤੋੜਣ ਦੀ ਸਹੁੰ ਖਾਦੀ ਸੀ ਤੇ ਮੈਂ ਇਹ ਕੀਤਾ ਵੀ ਹੈ। ਉਨ੍ਹਾਂ ਕਿਹਾ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਇਹ ਝੂਠ ਬੋਲ ਲੈਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਲਾਈ ਗਈ ਹੈ ਤੇ ਪੁਲਿਸ ਨਾਲ ਮਿਲ ਕੇ ਨਸ਼ੇ ਖਿਲਾਫ ਕੰਮ ਕਰ ਰਹੇ ਹਨ। ਤਿੰਨ ਸਾਲਾ ਅੰਦਰ 34,373 ਮਾਮਲੇ ਦਰਜ ਕੀਤੀ ਗਏ ਹਨ। 42 ਹਜ਼ਾਰ ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਸ ਦੌਰਾਨ 974 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, 193 ਨਸ਼ਾ ਛਡਾਉ ਕੇਂਦਰ ਖੋਲ੍ਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਰਾਜ ਨਸ਼ਾ ਕੰਟਰੋਲ ਪ੍ਰਣਾਲੀ ਲਿਆਵਾਂਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਆਏ 32 ਮਾਡਿਊਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਅਸੀਂ ਘਰ-ਘਰ ਨੌਕਰੀ ਦੇਣ ਬਾਰੇ ਗੱਲ ਕੀਤੀ ਤੇ ਕੰਮ ਸ਼ੁਰੂ ਕੀਤਾ ਹੈ। 12 ਜ਼ਿਲ੍ਹਾ ਬਿਊਰੋ ਬਣਾਏ ਹਨ ਤੇ 1700 ਪ੍ਰੋਗਰਾਮ ਬਣਾਏ ਹਨ ਜਿਸ ਵਿੱਚ ਤਕਰੀਬਨ 900 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਬਾਰੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਕੰਮ ਕੀਤਾ ਹੈ ਤੇ ਰਾਹਤ ਵੀ ਦਿੱਤੀ ਹੈ। ਕਾਂਗਰਸ ਸਰਕਾਰ ਵਿੱਚ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਬੰਦ ਨਹੀਂ ਕੀਤੀ ਜਾਏਗੀ। ਅਸੀਂ 4603 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਜੋ 2 ਲੱਖ ਰੁਪਏ ਹਰੇਕ ਕਿਸਾਨ ਨੂੰ ਦਿੱਤੀ। ਇਹ 5 ਹਜ਼ਾਰ 62 ਕਿਸਾਨਾਂ ਨੂੰ ਦੇ ਦਿੱਤੀ ਹੈ ਤੇ ਬਾਕੀ ਬਚੇ ਲੋਕਾਂ ਨੂੰ ਵੀ ਦੇਵਾਂਗੇ।
ਕੋਰੋਨਾਵਾਇਰਸ ਕਾਰਨ ਰੁਕੇ ਸਮਾਰਟਫੋਨ, ਕੈਪਟਨ ਦਾ ਵਿਧਾਨ ਸਭਾ 'ਚ ਦਾਅਵਾ
ਰੌਬਟ
Updated at:
26 Feb 2020 05:00 PM (IST)
-ਚੀਨ ਵਿੱਚੋਂ ਸਾਮਾਨ ਓਦੋਂ ਹੀ ਆਏਗਾ, ਜਦੋਂ ਕੋਰੋਨਾਵਾਇਰਸ ਖਤਮ ਹੋ ਜਾਵੇਗਾ।
-ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ੇ ਦਾ ਲੱਕ ਤੋੜਣ ਦੀ ਸਹੁੰ ਖਾਦੀ ਸੀ ਤੇ ਮੈਂ ਇਹ ਕੀਤਾ ਵੀ ਹੈ- ਕੈਪਟਨ ਅਮਰਿੰਦਰ ਸਿੰਘ
- - - - - - - - - Advertisement - - - - - - - - -