ਚੰਡੀਗੜ੍ਹ: ਇੱਕ ਕੰਟਰੋਲ-ਰਹਿਤ ਕਾਰ ਸੈਕਟਰ-17 ਵਿਖੇ ਫੁੱਟਪਾਥ ਤੋਂ ਉੱਪਰ ਚਲੀ ਗਈ ਅਤੇ ਸ਼ੋਅਰੂਮ ਦੇ ਬਾਹਰ ਇੱਕ ਥੰਮ੍ਹ ਵਿਚ ਜਾ ਵਜੀ। ਇਹ ਦੁਰਘਟਨਾ ਇੱਕ ਅਜਿਹੇ ਖੇਤਰ ਵਿਚ ਵਾਪਰੀ ਜਿੱਥੇ ਵਾਹਨਾਂ ਦੀ ਸਖ਼ਤ ਮਨਾਹੀ ਹੈ। ਗਵਾਹਾਂ ਦਾ ਕਹਿਣਾ ਹੈ ਕਿ ਕਾਰ ਦੇ ਸਾਰੇ ਸਵਾਰ ਘਟਨਾ ਤੋਂ ਬਾਅਦ ਫਰਾਰ ਹੋ ਗਏ।
ਸ਼ੋਅਰੂਮ ਦੇ ਬਾਹਰ ਇੱਕ ਸਰਕਟ ਦੇ ਸੀਸੀਟੀਵੀ ਕੈਮਰਾ ਤੋਂ ਮਿਲੀ ਫੁਟੇਜ ਦਰਸਾਉਂਦੀ ਹੈ ਕਿ ਕਾਰ ਫੁਟਪਾਥ ਤੋਂ ਪਾਰ ਪਾਰਕਿੰਗ ਵਾਲੀ ਥਾਂ ਵਿੱਚ ਖੜੀ ਸੀ। ਫੁਟੇਜ ਵਿਚ ਤਿੰਨ ਲੋਕ ਕਾਰ ਵੱਲ ਵਧਦੇ ਦਿਖਾਈ ਦਿੱਤੇ ਹਨ। ਕੁਝ ਮਿੰਟਾਂ ਬਾਅਦ ਕਾਰ ਸਟਾਰਟ ਹੁੰਦੀ ਹੈ ਤੇ ਤੁਰੰਤ ਤੇਜ਼ ਰਫਤਾਰ ਫੜਦੀ ਹੈ। ਜਿਸ ਤੋਂ ਬਾਅਦ ਕਾਰ ਫੁੱਟਪਾਥ ਤੋਂ ਅਤੇ ਸ਼ੋਅਰੂਮ ਦੇ ਨਜ਼ਦੀਕ ਦੇ ਖੇਤਰ ਵੱਲ ਜਾਂਦੀ ਹੈ।
ਘਟਨਾ ਵਾਲੀ ਥਾਂ ਤੋਂ ਫੋਟੋਆਂ ਅਤੇ ਵੀਡੀਓ ਦਿਖਾਉਂਦੀਆਂ ਹਨ ਕਿ ਕਾਰ ਦੁਕਾਨ ਦੇ ਬਿਲਕੁਲ ਸਾਹਮਣੇ ਖੁੰਝ ਗਈ ਤੇ ਸ਼ੋਅਰੂਮ ਦੇ ਬਿਲਕੁਲ ਬਾਹਰ ਇੱਕ ਥੰਮ੍ਹ ਨਾਲ ਟੱਕਰਾਈ। ਫੋਟੋਆਂ ‘ਚ ਕਾਰ ਦਾ ਅਗਲਾ ਹਿੱਸਾ ਟੁੱਟਿਆ ਅਤੇ ਏਅਰਬੈਗ ਵਿੰਡਸ਼ੀਲਡ ਤੋਂ ਬਾਹਰ ਨਿਕਲੇ ਨਜ਼ਰ ਆ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਕਾਰ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਇਸ ਨੂੰ ਸੈਕਟਰ 17 ਦੇ ਥਾਣੇ ਲੈ ਜਾਇਆ ਗਿਆ ਹੈ। ਦੱਸ ਦਈਏ ਕਿ ਸੈਕਟਰ 17 ਵਿਚ ਦੁਕਾਨਾਂ ਦੇ ਬਾਹਰ ਦਾ ਖੇਤਰ ਪੈਦਲ ਚੱਲਣ ਵਾਲਿਆਂ ਲਈ ਰਾਖਵਾਂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904