Ferozepur News: ਬੇਸਮਝੀ ਤੇ ਅਣਗਹਿਲੀ ਨਾਲ ਮੋਬਾਈਲ ਫੋਨ ਦੀ ਵਰਤੋਂ ਮੌਤ ਤੱਕ ਲੈ ਜਾਂਦੀ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਕਸਬਾ ਮੁੱਦਕੀ ਦੇ ਪ੍ਰਭਜੀਤ ਸਿੰਘ ਭੁੱਲਰ (42) ਨੇ ਮੋਬਾਈਲ ਹੈਕਰਾਂ ਦੀ ਬਲੈਕਮੇਲਿੰਗ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਮੌਤ ਤੋਂ ਪਹਿਲਾਂ ਹੈਕਰਾਂ ਨੇ ਉਸ ਕੋਲੋਂ ਅੱਠ ਲੱਖ ਰੁਪਏ ਵੀ ਠੱਗ ਲਏ ਸੀ।



ਅਹਿਮ ਗੱਲ ਹੈ ਕਿ ਇਸ ਘਟਨਾ ਨੂੰ ਕਈ ਦਿਨ ਬੀਤ ਗਏ ਹਨ ਪਰ ਪੁਲਿਸ ਨੇ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ। ਆਖਰ ਪੀੜਤ ਪਰਿਵਾਰ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਦਰਅਸਲ ਮੋਬਾਈਲ ਹੈਕਰ ਉਸ ਨੂੰ ਬਲੈਕਮੇਲ ਕਰ ਰਹੇ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਬੇਸਮਝੀ ਤੇ ਅਣਗਹਿਲੀ ਨਾਲ ਮੋਬਾਈਲ ਫੋਨ ਦੀ ਵਰਤੋਂ ਕਰਕੇ ਹੀ ਅਸੀਂ ਹੈਕਰਾਂ ਦਾ ਸ਼ਿਕਾਰ ਬਣਦੇ ਹਾਂ।


ਹਾਸਲ ਜਾਣਕਾਰੀ ਅਨੁਸਾਰ ਦੋ ਬੱਚਿਆਂ ਦਾ ਪਿਤਾ ਪ੍ਰਭਜੀਤ ਸਿੰਘ ਫ਼ਰੀਦਕੋਟ ਵਿੱਚ ਗੈਸ ਏਜੰਸੀ ’ਚ ਕੰਮ ਕਰਦਾ ਸੀ। ਬੀਤੀ 20 ਮਈ ਨੂੰ ਉਸ ਨੇ ਘਰ ਦੇ ਬਾਥਰੂਮ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ। ਨੋਟ ਵਿੱਚ ਉਸ ਨੇ ਖੁਲਾਸਾ ਕੀਤਾ ਕਿ ਕਿਸੇ ਹੈਕਰ ਨੇ ਉਸ ਦਾ ਮੋਬਾਈਲ ਹੈਕ ਕਰ ਲਿਆ ਸੀ ਤੇ ਉਹ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰਕੇ ਉਸ ਦੀਆਂ ਪਰਿਵਾਰਕ ਤਸਵੀਰਾਂ ਐਡਿਟ ਕਰਕੇ ਵਾਇਰਲ ਕਰਨ ਦੀ ਧਮਕੀ ਦੇ ਰਹੇ ਸਨ। ਇਹ ਸਿਲਸਿਲਾ ਲਗਾਤਾਰ ਛੇ ਮਹੀਨੇ ਤੋਂ ਚੱਲਦਾ ਆ ਰਿਹਾ ਸੀ। 


ਮ੍ਰਿਤਕ ਪ੍ਰਭਜੀਤ ਦੀ ਪਤਨੀ ਹਰਜੀਤ ਕੌਰ, ਭੈਣ ਸ਼ਰਨਜੀਤ ਕੌਰ ਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਸਤਿੰਦਰਪਾਲ ਸਿੰਘ ਦੇ ਦੱਸਣ ਮੁਤਾਬਕ ਹੈਕਰਾਂ ਨੇ ਉਸ ਕੋਲੋਂ ਕਰੀਬ ਅੱਠ ਲੱਖ ਰੁਪਏ ਵੀ ਠੱਗ ਲਏ। ਉਨ੍ਹਾਂ ਦੋਸ਼ ਲਾਇਆ ਕਿ ਉਹ ਕੇਸ ਦਰਜ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਹੇ ਹਨ ਪਰ ਕੋਈ ਕੇਸ ਨਹੀਂ ਦਰਜ ਕੀਤਾ ਜਾ ਰਿਹਾ। ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵਿਭਾਗ ਦਾ ਸਾਈਬਰ ਸੈੱਲ ਇਸ ਕੇਸ ’ਤੇ ਪਹਿਲਾਂ ਹੀ ਕੰਮ ਕਰ ਰਿਹਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ