ਫ਼ਰੀਦਕੋਟ: ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਹੁਣ ਕੋਟਕਪੂਰਾ ਗੋਲ਼ੀਕਾਂਡ ਵਿੱਚ ਮੁਲਜ਼ਮ ਬਣ ਗਏ ਹਨ। ਅਜਿਹੇ ਵਿੱਚ ਅਦਾਲਤ ਨੇ ਵੀ ਉਨ੍ਹਾਂ ਦੀ ਝੋਲੀ ਖੈਰ ਨਾ ਪਾਈ ਤੇ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ। ਹੁਣ ਮਨਤਾਰ ਬਰਾੜ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।


ਜ਼ਰੂਰ ਪੜ੍ਹੋ- ਅਕਾਲੀ ਲੀਡਰਾਂ ਖ਼ਿਲਾਫ਼ ਸਬੂਤ ਜੁਟਾਉਣ 'ਚ ਸਫਲ ਨਾ ਹੋਈ ਐਸਆਈਟੀ

ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਵਿਸ਼ੇਸ਼ ਜਾਂਚ ਟੀਮ ਦੋ ਵਾਲ ਲੰਮੀ ਪੁੱਛਗਿੱਛ ਕਰ ਚੁੱਕੀ ਹੈ। ਅਜਿਹੇ ਵਿੱਚ ਉਨ੍ਹਾਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਯਾਨੀ ਬਲੈਂਕੇਟ ਬੇਲ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ 'ਤੇ ਮੰਗਲਵਾਰ ਨੂੰ ਬਹਿਸ ਮੁਕੰਮਲ ਕਰ ਲਈ ਗਈ ਹੀ।ਅੱਜ ਯਾਨੀ ਬੁੱਧਵਾਰ ਨੂੰ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬਹਿਬਲ ਕਲਾਂ-ਕੋਟਕਪੂਰਾ ਫਾਇਰਿੰਗ 'ਚ ਵੱਡਾ ਖੁਲਾਸਾ, ਸਾਬਕਾ ਐਸਡੀਐਮ ਨੇ ਕਸੂਤੇ ਫਸਾਏ ਪੁਲਿਸ ਅਧਿਕਾਰੀ

ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2018 ਵਿੱਚ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਦਰਜ ਹੋਈ ਐਫਆਈਆਰ ਨੰਬਰ 129 ਵਿੱਚ ਬਰਾੜ ਨਾਮਜ਼ਦ ਹਨ। ਅਦਾਲਤ ਨੇ ਐਸਆਈਟੀ ਮੈਂਬਰਾਂ ਵੱਲੋਂ ਪੇਸ਼ ਕੀਤੇ ਕਾਗ਼ਜ਼ਾਂ ਦੇ ਆਧਾਰ 'ਤੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਗਈ।