ਚੰਡੀਗੜ੍ਹ: ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਇੱਕ PUBG ਗੇਮਰ ਖਿਲਾਫ ਕਾਂਗਰਸੀ ਵਿਧਾਇਕ ਵਿਰੁੱਧ ਕਥਿਤ ਨਸਲੀ ਟਿੱਪਣੀ ਕਰਨ ਲਈ ਮਾਮਲਾ ਦਰਜ ਕੀਤੀ ਹੈ। ਪਾਰਸ ਸਿੰਘ, ਨਾਮ ਦੇ ਗੇਮਰ ਜੋ ਆਪਣੇ ਯੂਟਿਊਬ ਚੈਨਲ 'ਤੇ 'Paras Official' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਐਤਵਾਰ ਨੂੰ ਇੱਕ ਵੀਡੀਓ ਵਿੱਚ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੂੰ 'ਗੈਰ-ਭਾਰਤੀ' ਕਰਾਰ ਦਿੱਤਾ ਸੀ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

ਪਾਰਸ ਨੇ ਦਾਅਵਾ ਕੀਤਾ ਕਿ ਨੀਨੋਂਗ ਏਰਿੰਗ 'ਗੈਰ-ਭਾਰਤੀ' ਹਨ ਤੇ ਉਨ੍ਹਾਂ ਦਾ ਸੂਬਾ ਚੀਨ ਦਾ ਹਿੱਸਾ ਸੀ। ਇਸ ਮਗਰੋਂ ਅਰੁਣਾਚਲੀ ਲੋਕਾਂ ਨੇ ਇਸ ਟਿੱਪਣੀ ਨੂੰ ਬੇਹੱਦ ਖਰਾਬ ਮੰਨਿਆ ਤੇ ਉਥੋਂ ਦੀ ਸਰਕਾਰ ਨੇ ਇਸ ਨੌਜਵਾਨ ਤੇ ਹੁਣ ਐਕਸ਼ਨ ਲਿਆ ਹੈ। ਹਾਲਾਂਕਿ ਬਾਅਦ ਵਿੱਚ ਇੱਕ ਹੋਰ ਵੀਡੀਓ ਜਾਰੀ ਕਰ ਪਾਰਸ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਸੀ।


 


ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

ਪਾਰਸ ਖ਼ਿਲਾਫ਼ ਨਸਲੀ ਨਫ਼ਰਤ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਈਟਾਨਗਰ ਵਿੱਚ ਸਾਈਬਰ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਪੇਮਾ ਖੰਡੂ ਨੇ ਟਵਿੱਟਰ 'ਤੇ ਜਾ ਕੇ ਨਸਲੀ ਟਿੱਪਣੀ ਦੀ ਨਿੰਦਾ ਕਰਦਿਆਂ ਕਿਹਾ, "ਵੀਡੀਓ ਦਾ ਉਦੇਸ਼ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਪ੍ਰਤੀ ਭੈੜੀ ਇੱਛਾ ਸ਼ਕਤੀ ਤੇ ਨਫ਼ਰਤ ਭੜਕਾਉਣਾ ਹੈ।"

ਖੰਡੂ ਨੇ ਅੱਗੇ ਕਿਹਾ ਕਿ ਵਿਅਕਤੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਸ ਦੀਆਂ ਗਤੀਵਿਧੀਆਂ ਤੇ ਟਿਕਾਣਿਆਂ ਬਾਰੇ ਵੇਰਵਿਆਂ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?