ਚੰਡੀਗੜ੍ਹ: ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਾਲਿਆਂ ਖਿਲਾਫ ਸਖਤੀ ਕੀਤੀ ਹੋਈ ਹੈ। ਕੋਰੋਨਾ ਬਾਰੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕੇਸ ਦਰਜ ਹੋ ਰਹੇ ਹਨ। ਇਸ ਤੋਂ ਇਲਾਵਾ ਸਿਆਸੀ ਲੀਡਰਾਂ ਖਿਲਾਫ ਭੜਾਸ ਕੱਢਣ ਵਾਲਿਆਂ ਦੀ ਵੀ ਸ਼ਾਮਤ ਆਈ ਹੋਈ ਹੈ।
ਲੰਘੇ ਦਿਨ ਟਿਕ-ਟੌਕ ’ਤੇ ਬਾਦਲਾਂ ਖ਼ਿਲਾਫ਼ ਮਾੜੇ ਬੋਲ ਬੋਲਣ ਵਾਲੀ ਔਰਤ ਦਵਿੰਦਰ ਕੌਰ ਵਿਰਕ ਖ਼ਿਲਾਫ਼ ਲੰਬੀ ਪੁਲਿਸ ਨੇ ਧਾਰਾ 188, 269, 270, 501 ਤੇ 501 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸ਼੍ਰੋਮਣੀ ਯੂਥ ਅਕਾਲੀ ਦਲ ਲੰਬੀ ਸਰਕਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਕੇਸ ਦਰਜ ਹੋਣ ਮਗਰੋਂ ਨਾਮਜ਼ਦ ਔਰਤ ਨੇ ਆਪਣੀ ਟਿਕ-ਟੌਕ ਯੂਜ਼ਰ ਆਈਡੀ ਦਾ ਨਾਂ ਬਦਲ ਲਿਆ ਹੈ ਤੇ ਵੀਡੀਓ ਸੈਕਸ਼ਨ ਤੇ ਹੋਰ ਜਾਣਕਾਰੀ ਆਮ ਲੋਕਾਂ ਲਈ ਅਦਿੱਖ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਨੇ ਇਸ ਔਰਤ ਦੀ ਭਾਲ ’ਚ ਸੁਰਾਗ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਇਹ ਔਰਤ ਹਰਿਆਣਾ ਨਾਲ ਸਬੰਧਤ ਹੈ।
ਬਾਦਲਾਂ ਖਿਲਾਫ ਸੋਸ਼ਲ ਮੀਡੀਆ 'ਤੇ ਪੋਸਟ ਪਏਗਾ ਮਹਿੰਗੀ
ਏਬੀਪੀ ਸਾਂਝਾ
Updated at:
13 Apr 2020 11:27 AM (IST)
ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਾਲਿਆਂ ਖਿਲਾਫ ਸਖਤੀ ਕੀਤੀ ਹੋਈ ਹੈ। ਕੋਰੋਨਾ ਬਾਰੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕੇਸ ਦਰਜ ਹੋ ਰਹੇ ਹਨ। ਇਸ ਤੋਂ ਇਲਾਵਾ ਸਿਆਸੀ ਲੀਡਰਾਂ ਖਿਲਾਫ ਭੜਾਸ ਕੱਢਣ ਵਾਲਿਆਂ ਦੀ ਵੀ ਸ਼ਾਮਤ ਆਈ ਹੋਈ ਹੈ।
- - - - - - - - - Advertisement - - - - - - - - -