ਪੰਜਾਬ ਚੋਣਾਂ 2022: ਦੇਸ਼ ਵਿੱਚ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ ਸਿਆਸਤ ਖੇਡਣ ਦੀ ਚਾਲ ਵੀ ਚੱਲ ਪਈ ਹੈ। ਇੱਕ ਸਾਲ ਤੱਕ ਸੜਕਾਂ ’ਤੇ ਖੜ੍ਹੇ ਹੋ ਕੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਸਿਆਸਤ ਵਿੱਚ ਅਗਵਾਈ ਕਰਨਗੇ। ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਐਲਾਨ ਕੀਤਾ।


ਇੱਕ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ


ਗੁਰਨਾਮ ਸਿੰਘ ਚੜੂਨੀ ਭਾਰਤੀ ਕਿਸਾਨ ਯੂਨੀਅਨ ਦਾ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਅਹਿਮ ਮੈਂਬਰ ਹੈ, ਜਿਸ ਨੇ ਇੱਕ ਸਾਲ ਤੱਕ ਅੰਦੋਲਨ ਚਲਾਇਆ। ਚੜੂਨੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਇਸ ਨੂੰ ਮਿਸ਼ਨ ਪੰਜਾਬ ਦਾ ਨਾਂ ਦਿੱਤਾ ਹੈ। ਇਸ ਮਿਸ਼ਨ ਤਹਿਤ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਇੱਕ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।


ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਚੜੂਨੀ ਦੇ ਚੋਣ ਫੈਸਲੇ ਨਾਲ ਸਹਿਮਤ ਨਹੀਂ ਹੈ। ਇਸ ਸਬੰਧੀ ਗੁਰਨਾਮ ਸਿੰਘ ਚੜੂਨੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਤਕਰਾਰ ਵੀ ਹੋਈ ਪਰ ਚੜੂਨੀ ਆਪਣੀ ਗੱਲ ’ਤੇ ਅੜੇ ਰਹੇ। ਹਾਲਾਂਕਿ ਚੜੂਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਖੁਦ ਚੋਣ ਮੈਦਾਨ 'ਚ ਨਹੀਂ ਉਤਰਣਗੇ, ਸਗੋਂ ਕਿਸਾਨਾਂ ਨੂੰ ਮੈਦਾਨ 'ਚ ਉਤਾਰਨਗੇ।



ਸਿਆਸੀ ਪਾਰਟੀ ਦਾ ਹਿੱਸਾ ਰਹੇ ਹਨ ਗੁਰਨਾਮ ਸਿੰਘ ਚੜੂਨੀ


ਇਸ ਤੋਂ ਪਹਿਲਾਂ ਵੀ ਗੁਰਨਾਮ ਸਿੰਘ ਚੜੂਨੀ ਸਿਆਸੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਹਨ। ਗੁਰਨਾਮ ਸਿੰਘ ਚੜੂਨੀ ਦੀ ਪਤਨੀ ਬਲਵਿੰਦਰ ਕੌਰ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਕੁਰੂਕਸ਼ੇਤਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਆਪਣੀ ਕਿਸਮਤ ਅਜ਼ਮਾਈ ਸੀ, ਹਾਲਾਂਕਿ ਉਸ ਚੋਣ ਵਿਚ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਅਤੇ ਗੁਰਨਾਮ ਸਿੰਘ ਚੜੂਨੀ ਨੇ ਉਸ ਤੋਂ ਬਾਅਦ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਕਰ ਲਿਆ ਸੀ। ਭਾਜਪਾ ਨੇ ਚੜੂਨੀ ਦੀਆਂ ਇਨ੍ਹਾਂ ਸਿਆਸੀ ਆਸ਼ਾਵਾਂ ਨੂੰ ਲੈ ਕੇ ਕਿਸਾਨ ਅੰਦੋਲਨ ਦੀ ਨੀਅਤ 'ਤੇ ਸਵਾਲ ਖੜ੍ਹੇ ਕੀਤੇ ਸੀ।



ਇਹ ਵੀ ਪੜ੍ਹੋ: Chandigarh School Closed: ਇੱਕ ਵਾਰ ਫਿਰ ਦਿਖਿਆ ਕੋਰੋਨਾ ਦਾ ਕਹਿਰ, ਸਿਟੀ ਬਿਊਟੀਫੁਲ 'ਚ ਜਨਵਰੀ ਤੱਕ ਬੰਦ ਰਹਿਣਗੇ ਸਕੂਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904