ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਿੱਚ ਨਿਯਮਾਂ ਨੂੰ ਤੋੜਨ ਕਾਰਨ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ। ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਜਲਦਬਾਜ਼ੀ ਵਾਲਾ ਡਰਾਈਵਰ ਅਕਸਰ ਲਾਲ ਬੱਤੀ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਚੰਡੀਗੜ੍ਹ ਵਿੱਚ ਲਾਲ ਬੱਤੀ ਕਰੌਸ ਕਰਨਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਬਹੁਤ ਸਾਰੇ ਹਾਦਸੇ ਹੁੰਦੇ ਹਨ ਤੇ ਇਹ ਸਾਰੇ ਤੇਜ਼ ਰਫਤਾਰ ਤੇ ਕਾਹਲੀ ਦਾ ਨਤੀਜਾ ਹਨ।


ਚੰਡੀਗੜ੍ਹ ਵਿੱਚ ਹਾਦਸੇ ਦਾ ਤਾਜ਼ਾ ਮਾਮਲਾ 8-9 ਲਾਈਟ ਪੁਆਇੰਟ ਦਾ ਹੈ। ਜਿੱਥੇ ਇੱਰ ਫਾਰਚੂਨਰ ਤੇ ਐਸੇਂਟ ਕਾਰ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਸੜਕ 'ਤੇ ਪੂਰੀ ਤਰ੍ਹਾਂ ਪਲਟ ਗਈ ਤੇ ਐਸੇਂਟ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।




ਇਸ ਨਾਲ ਐਸੇਂਟ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮਰਨ ਵਾਲੇ ਵਿਅਕਤੀ ਦੀ ਪਛਾਣ ਅਤੁੱਲ (35 ਸਾਲ) ਸੈਕਟਰ-27 ਨਿਵਾਸੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ 11 ਵਜੇ ਵਾਪਰਿਆ। ਐਸੇਂਟ ਕਾਰ ਸਵਾਰ ਵਿਅਕਤੀ ਹਸਪਤਾਲ ਜਾ ਰਹੇ ਸੀ। ਇਸ ਦੌਰਾਨ ਜਦੋਂ ਅਸੈਂਟ ਕਾਰ 8-9 ਲਾਈਟ ਪੁਆਇੰਟ 'ਤੇ ਪਹੁੰਚੀ ਤਾਂ ਤੇਜ਼ ਰਫਤਾਰ ਫਾਰਚੂਨਰ ਕਾਰ ਦੀ ਉਸ ਨਾਲ ਟੱਕਰ ਹੋ ਗਈ।




ਇਸ ਹਾਦਸੇ ਵਿੱਚ ਐਸੇਂਟ ਕਾਰ ਵਿੱਚ ਪਿਛਲੀ ਸੀਟ 'ਤੇ ਬੈਠੇ ਅਤੁੱਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖਮੀ ਹੋਏ। ਹਾਦਸੇ ਵਾਲੀ ਥਾਂ 'ਤੇ ਸੈਕਟਰ -3 ਥਾਣੇ ਦੀ ਪੁਲਿਸ ਪਹੁੰਚੀ ਤੇ ਮਾਮਲੇ ਦੀ ਜਾਂਚ 'ਚ ਲੱਗੀ। ਫਾਰਚੂਨਰ ਕਾਰ ਪੰਜਾਬ ਨੰਬਰ ਦੀ ਹੈ ਤੇ ਐਸੇਂਟ ਕਾਰ ਚੰਡੀਗੜ੍ਹ ਨੰਬਰ ਦੀ ਹੈ। ਦੱਸ ਦੇਈਏ ਕਿ ਜ਼ਖਮੀ ਹੋਏ ਫੌਰਚੂਨਰ ਕਾਰ ਦੇ ਐਸਸੇਟ ਤੇ ਹੋਰ ਲੋਕਾਂ ਦਾ ਇਲਾਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਬਰਾਬਰ ਆਉਂਦੀ ਰਹੀ ਤਨਖਾਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904