ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੈਸ ਕਾਨਫਰੰਸਾਂ (Physical)'ਤੇ ਪੂਰਨ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ।ਜਿਥੇ ਵੱਡੇ ਇਕੱਠ ਹੋਣ ਕਾਰਨ ਵਾਇਰਸ ਦਾ ਖ਼ਤਰਾ ਹੁੰਦਾ ਹੈ।

ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਈ ਵੀ ਅਜਿਹਾ ਇਕੱਠ ਜਾਂ ਸਮਾਗਮ ਨਾ ਕਰਨ, ਜੋ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੋਵੇ।ਸੀਨੀਅਰ ਪੁਲਿਸ ਕਪਤਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਵਿੱਚ ਕਿਸੇ ਵੀ ਤਰਾਂ ਦੇ ਨਾਜਾਇਜ਼ ਇਕੱਠੇ ਹੋਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ।

ਅੱਜ ਚੰਡੀਗੜ੍ਹ 'ਚ 19 ਨਵੇਂ ਕੋਰੋਨਾਵਾਇਰਸ ਕੇਸ ਸਾਹਮਣੇ ਆਏ ਹਨ।ਜਿਸ ਦੇ ਨਾਲ ਸ਼ਹਿਰ 'ਚ ਕੋਰੋਨਾਵਾਇਰਸ ਐਕਟਿਵ ਮਰੀਜ਼ਾਂ ਦੀ ਗਿਣਤੀ 149 ਹੋ ਗਈ ਹੈ।