ਸੰਗਰੂਰ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਨੂੰ ਮਿਲੀ ਵੱਡੀ ਰਾਹਤ
ਏਬੀਪੀ ਸਾਂਝਾ | 15 Jul 2020 04:43 PM (IST)
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਅਦਾਲਤ ਨੇ ਪੱਕੀ ਜਮਾਨਤ ਦੇ ਦਿੱਤੀ ਹੈ।ਸਿੱਧੂ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਸੀ।
ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਅਦਾਲਤ ਨੇ ਪੱਕੀ ਜਮਾਨਤ ਦੇ ਦਿੱਤੀ ਹੈ।ਸਿੱਧੂ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਸੀ।ਜਿਸ ਵਿੱਚ ਉਸਨੂੰ ਪਹਿਲਾਂ ਹੀ ਅਗਾਓਂ ਜ਼ਮਾਨਤ ਮਿਲ ਗਈ ਸੀ ਅਤੇ ਅੱਜ ਅਦਾਲਤ ਨੇ ਉਸ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਸਿੱਧੂ ਦੇ ਵਕੀਲ ਗਗਨਦੀਪ ਦਾ ਕਹਿਣਾ ਹੈ ਕਿ ਸਿੱਧੂ ਨੇ ਪੁਲਿਸ ਜਾਂਚ 'ਚ ਪੂਰਾ ਸਹਿਯੋਗ ਦਿੱਤਾ ਹੈ ਜਿਸ ਦੇ ਕਾਰਨ ਉਸਨੂੰ ਆਦਾਲਤ ਨੇ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ।ਦੱਸ ਦਈਏ ਕਿ 4 ਮਈ ਨੂੰ ਬਡਬਰ ਵਿੱਚ ਫਾਇਰਿੰਗ ਰੇਂਜ 'ਤੇ ਗਾਇਕ ਦੀ ਸ਼ੂਟਿੰਗ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਅਤੇ ਤਿੰਨ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 188 ਤੇ ਆਫਤ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਆਰਮਜ਼ ਐਕਟ ਦੀਆਂ ਸਖਤ ਧਾਰਾਵਾਂ ਨੂੰ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਸੀ।