ਜਲੰਧਰ: ਜਲੰਧਰ ਸ਼ਹਿਰ ਵਿੱਚ ਹੁਣ ਤੱਕ ਸਭ ਤੋਂ ਵੱਧ ਅੱਜ ਕੋਰੋਨਾ ਪੌਜ਼ੇਟਿਵ ਆਏ ਹਨ। ਬੁਧਵਾਰ ਨੂੰ ਕੋਰੋਨਾ ਦੇ 84 ਨਵੇਂ ਕੇਸ ਆਏ ਹਨ ਹੁਣ ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1400 ਪਾਰ ਹੋ ਗਿਆ ਹੈ। ਉਧਰ ਜ਼ਿਲ੍ਹਾ ਬਰਨਾਲਾ 'ਚ ਦੋ ਨਵੇਂ ਕੋਰੋਨਾ ਪੌਜ਼ੇਟਿਵ ਕੇਸ ਆਏ ਹਨ।
ਇਨ੍ਹਾਂ 'ਚੋਣ ਇੱਕ ਕੁਵੈਤ ਤੋਂ ਵਾਪਸ ਪਰਤਿਆ ਤਪਾ ਵਾਸੀ ਹੈ। ਉਹ ਪਹਿਲਾਂ ਤੋਂ ਹੀ ਆਈਸੋਲੇਸ਼ਨ 'ਚ ਸੀ। ਦੂਸਰਾ ਬੰਗਾਲ ਤੋਂ ਵਾਪਸ ਪਰਤਿਆ ਮਜ਼ਦੂਰ ਜਿਹੜਾ ਆਪਣੇ ਘਰ 'ਚ ਆਈਸੋਲੇਸ਼ਨ 'ਚ ਸੀ।
ਇਹ ਦੋਵੇਂ ਮਰੀਜ਼ ਆਈਸ਼ੋਲੇਸ਼ਨ ਕੇਂਦਰ ਵਿਖੇ ਕੀਤੇ ਦਾਖਲ ਹਨ। ਬਰਨਾਲਾ 'ਚ ਹੁਣ ਤੱਕ ਕੁੱਲ ਮਰੀਜ਼ 79 ਹੋ ਗਏ ਹਨ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਹੈ, 64 ਤੰਦਰੁਸਤ ਹੋ ਗਏ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ 13 ਹੈ।