ਅੰਮ੍ਰਿਤਸਰ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕਸਟਮ ਡਿਊਟੀ ਵਧਾਏ ਜਾਣ ਕਾਰਨ ਪਾਕਿਸਤਾਨ ਨਾਲ ਵਪਾਰ ਬਿਲਕੁਲ ਠੱਪ ਪਿਆ ਸੀ। ਕੁੱਲੀ, ਟਰਾਂਸਪੋਰਟਰ ਤੇ ਵਪਾਰੀ ਸਿਰਫ ਅਫਗਾਨਿਸਤਾਨ ਨਾਲ ਹੋਣ ਵਾਲੇ ਵਪਾਰ 'ਤੇ ਨਿਰਭਰ ਸੀ।
ਭਾਰਤ ਤੇ ਅਫਗਾਨਿਸਤਾਨ ਵਿਚਾਲੇ ਵਪਾਰ ਸ਼ੁਰੂ ਹੋਣ 'ਤੇ ਕੁੱਲੀਆਂ ਦੇ ਚਿਹਰਿਆਂ ਦੇ ਕੁਝ ਰੌਣਕ ਜ਼ਰੂਰ ਪਰਤੀ ਹੈ, ਕਿਉਂਕਿ 1433 ਦੇ ਕਰੀਬ ਕੁੱਲੀ ਅਟਾਰੀ 'ਚ ਹੋਣ ਵਾਲੇ ਭਾਰਤ-ਪਾਕਿਸਤਾਨ ਅਤੇ ਭਾਰਤ-ਅਫਗਾਨਿਸਤਾਨ ਵਪਾਰ 'ਤੇ ਨਿਰਭਰ ਸੀ।
ਭਾਰਤ ਤੇ ਅਫਗਾਨਿਸਤਾਨ ਵਿਚਾਲੇ ਵਪਾਰ ਸ਼ੁਰੂ ਹੋਣ 'ਤੇ ਕੁੱਲੀਆਂ ਦੇ ਚਿਹਰਿਆਂ ਦੇ ਕੁਝ ਰੌਣਕ ਜ਼ਰੂਰ ਪਰਤੀ ਹੈ, ਕਿਉਂਕਿ 1433 ਦੇ ਕਰੀਬ ਕੁੱਲੀ ਅਟਾਰੀ 'ਚ ਹੋਣ ਵਾਲੇ ਭਾਰਤ-ਪਾਕਿਸਤਾਨ ਅਤੇ ਭਾਰਤ-ਅਫਗਾਨਿਸਤਾਨ ਵਪਾਰ 'ਤੇ ਨਿਰਭਰ ਸੀ।
ਪਰ ਕੋਰੋਨਾਵਾਇਰਸ ਕਾਰਣ ਲੱਗੇ ਲੌਕਡਾਊਨ ਕਾਰਨ ਅਫਗਾਨਿਸਤਾਨ ਨਾਲ ਹੋਣ ਵਾਲਾ ਵਪਾਰ ਵੀ ਬੰਦ ਹੋ ਗਿਆ ਸੀ ਤੇ ਕੁਲੀ, ਟਰਾਂਸਪੋਰਟਰ ਵੇਹਲੇ ਹੋ ਗਏ ਸੀ। ਹੁਣ ਵਪਾਰ ਮੁੜ ਸ਼ੁਰੂ ਹੋਣ ਨਾਲ ਕੁੱਲੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ।