ਚੰਡੀਗੜ੍ਹ: ਅਗਲੇ ਦੋ-ਤਿੰਨ ਦਿਨ ਮੌਸਮ ਵਿਗੜਨ ਦੇ ਆਸਾਰ ਹਨ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਰਕੇ ਦਿਨ ‘ਚ ਬੱਦਲ ਛਾਏ ਰਹਿਣਗੇ। ਇਸ ਕਰਕੇ ਦਿਨ ਦੇ ਤਾਪਮਾਨ ‘ਚ ਗਿਰਾਵਟ ਆਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਵੈਸਟਰਨ ਡਿਸਟਰਬੈਂਸ ਨਿਕਲ ਚੁੱਕਿਆ ਹੈ। ਹੁਣ ਇਰਾਨ-ਅਫਗਾਨਿਸਤਾਨ ‘ਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਕਰਕੇ 5 ਨਵੰਬਰ ਨੂੰ ਇੱਕ ਵਾਰ ਫੇਰ ਤੋਂ ਮੌਸਮ ‘ਚ ਬਦਲਾਅ ਆਉਣ ਦੀ ਸੰਭਾਵਨਾ ਹੈ।

ਸੁਰਿੰਦਰ ਪਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨਾਲ 6-7 ਨਵੰਬਰ ਨੂੰ ਬਾਰਸ਼ ਹੋ ਸਕਦੀ ਹੈ। ਜਦਕਿ ਇਸ ਦਰਮਿਆਨ ਬੱਦਲ ਛਾਏ ਰਹਿ ਸਕਦੇ ਹਨ ਤੇ ਬਾਰਸ਼ ਤੋਂ ਬਾਅਦ ਏਅਰ ਕੁਆਲਟੀ ‘ਚ ਕਾਫੀ ਸੁਧਾਰ ਦੀ ਉਮੀਦ ਹੈ।