ਬੀਤੀ 17 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲਾਂ ਵਿੱਚ ਆਟੋ ਚਾਲਕ ਤੇ ਸਾਥੀਆਂ ਵੱਲੋਂ ਕੀਤੇ ਗੈਂਗਰੇਪ ਦੇ ਮਾਮਲੇ ਵਿੱਚ ਬਲਾਤਕਾਰੀ ਪੀੜਤਾ ਨੇ ਗ੍ਰਿਫਤਾਰ ਮੁਹੰਮਦ ਇਰਫ਼ਾਨ ਦੀ ਸ਼ਨਾਖ਼ਤ ਕਰ ਲਈ ਹੈ। ਪੀੜਤਾ ਨੇ ਇਰਫ਼ਾਨ ਦੀ ਇਸ ਜੁਰਮ ਵਿੱਚ ਸਾਮਲ ਹੋਣ ਬਾਰੇ ਉਸ ਦੀ ਪੁਸ਼ਟੀ ਕੀਤੀ ਹੈ। ਸ਼ਨੀਵਾਰ ਸਵੇਰੇ ਚੰਡੀਗੜ੍ਹ ਪੁਲਿਸ ਨੇ ਇਰਫਾਨ ਦੀ ਬਲਾਤਕਾਰ ਪੀੜਤਾ ਤੋਂ TIP (ਟੈਸਟ ਆਈਡੈਟੀਫਿਕੇਸ਼ਨ ਪਰੇਡ) ਕਰਵਾਈ ਜਿਸ ਵਿੱਚ ਪੀੜਤਾ ਨੇ ਇਰਫ਼ਾਨ ਨੂੰ ਬਲਾਤਕਾਰੀ ਦੇ ਤੌਰ 'ਤੇ ਪਛਾਣਿਆ। ਇਰਫ਼ਾਨ ਉਸੇ ਆਟੋ ਦਾ ਚਾਲਕ ਸੀ, ਜਿਸ ਵਿੱਚ 21 ਸਾਲਾ ਪੀੜਤਾ ਸਵਾਰ ਸੀ। ਬਲਾਤਕਾਰ ਕਰਨ ਵਾਲੇ ਦੋ ਮੁਲਜ਼ਮ ਹਾਲੇ ਵੀ ਫ਼ਰਾਰ ਨੇ ਤੇ ਪੁਲਿਸ ਨੇ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਸੈਟਕਰ 36 ਦੇ ਥਾਣਾ ਮੁਖੀ ਨਸੀਬ ਸਿੰਘ ਨੇ ਕਿਹਾ ਕਿ ਬਲਾਤਕਾਰ ਪੀੜਤਾ ਨੇ ਮੁਲਜ਼ਮ ਨੂੰ ਪਛਾਣ ਲਿਆ ਹੈ ਤੇ ਬਾਕੀ ਦੋ ਨੂੰ ਵੀ ਜਲਦ ਗ੍ਰਿਰਫਤਾਰ ਕਰ ਲਿਆ ਜਾਵੇਗਾ।