ਚੰਡੀਗੜ੍ਹ ਨੂੰ ਮਿਲਿਆ ਨਵਾਂ ਪੁਲਿਸ ਕਪਤਾਨ
ਏਬੀਪੀ ਸਾਂਝਾ | 14 Jun 2018 03:17 PM (IST)
ਚੰਡੀਗੜ੍ਹ: ਦਿੱਲੀ ਦੇ ਡੀਜੀਪੀ ਸੰਜੇ ਬੈਣੀਵਾਲ ਨੂੰ ਚੰਡੀਗੜ੍ਹ ਦਾ ਨਵਾਂ ਪੁਲਿਸ ਮੁਖੀ ਥਾਪ ਦਿੱਤਾ ਗਿਆ ਹੈ। ਇਸ ਕੇਂਦਰਸ ਸ਼ਾਸਤ ਪ੍ਰਦੇਸ਼ ਦੇ ਪੁਲਿਸ ਵਿਭਾਗ ਦੀ ਕਮਾਨ ਤੇਜਿੰਦਰ ਸਿੰਘ ਲੂਥਰਾ ਦੇ ਹੱਥ ਸੀ, ਜੋ ਹੁਣ ਦਿੱਲੀ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਲੂਥਰਾ ਦੀ ਥਾਂ ਚੰਡੀਗੜ੍ਹ ਨੂੰ ਸੰਜੇ ਬੈਣੀਵਾਲ ਦੇ ਰੂਪ ਵਿੱਚ ਨਵਾਂ ਡੀਜੀਪੀ ਮਿਲਿਆ ਹੈ। ਡੀਜੀਪੀ ਬੈਣੀਵਾਲ ਨੇ ਦਿੱਲੀ ਵਿੱਚ ਵਿਸ਼ੇਸ਼ ਕਮਿਸ਼ਨਰ ਵਜੋਂ ਉੱਥੋਂ ਦੇ ਪੁਲਿਸ ਕਰਮਚਾਰੀਆਂ ਉੱਪਰ ਪੈ ਰਹੇ ਬੋਝ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਸੀ ਤੇ ਸਿਪਾਹੀਆਂ ਨੂੰ 8 ਘੰਟੇ ਦੀ ਸ਼ਿਫ਼ਟ ਤੈਅ ਕਰਨ ਦੀ ਵਕਾਲਤ ਕੀਤੀ ਸੀ। ਪੁਲਿਸ ਵਿੱਚ ਸਿਪਾਹੀ ਰੋਜ਼ਾਨਾ ਔਸਤਨ 15-18 ਘੰਟੇ ਦੀ ਡਿਊਟੀ ਦਿੰਦਾ ਹੈ।