ਚੰਡੀਗੜ੍ਹ: ਵੀਰਵਾਰ ਸਵੇਰ ਤੋਂ ਹੀ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਬਾਰਸ਼ ਹੋ ਰਹੀ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਨੂੰ ਵੀ ਕਈ ਥਾਂਵਾਂ ‘ਤੇ ਹਲਕੀ ਬਾਰਸ਼ ਹੋਈ ਸੀ। ਉਧਰ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ‘ਚ 7 ਜੁਲਾਈ ਤਕ ਮੌਨਸੂਨ ਦਸਤਕ ਦੇ ਦੇਵੇਗਾ।
ਮੌਨਸੂਨ ਤੋਂ ਪਹਿਲਾਂ ਹਿਮਾਚਲ ‘ਚ ਵੀ ਕੱਲ੍ਹ ਬਾਰਸ਼ ਹੋਈ, ਜਿਸ ਨੇ ਮੌਸਮ ਹੋਰ ਸੁਹਾਨਾ ਕਰ ਦਿੱਤਾ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਜ਼ੋਰਦਾਰ ਬਾਰਸ਼ ਦੀ ਭਵਿੱਖਵਾਣੀ ਕੀਤੀ ਹੈ। ਇਸ ਨਾਲ ਤਾਪਮਾਨ ‘ਚ ਕੁਝ ਹੋਰ ਗਿਰਾਵਟ ਹੋਵੇਗੀ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਮੌਸਮ ‘ਚ ਆਏ ਬਦਲਾਅ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ‘ਚ ਇਹ ਬਾਰਸ਼ ਪ੍ਰੀ-ਮੌਨਸੂਨ ਸੀ। ਅਗਲੇ 24 ਤੋਂ 48 ਘੰਟਿਆਂ ‘ਚ ਸ਼ਹਿਰ ‘ਚ ਪ੍ਰੀ-ਮੌਨਸੂਨ ਨਾਲ ਚੰਗੀ ਬਾਰਸ਼ ਦੇ ਆਸਾਰ ਹਨ।
ਇਸ ਬਾਰਸ਼ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਮੌਨਸੂਨ 10 ਤੋਂ 12 ਜੁਲਾਈ ‘ਚ ਨੇੜੇ ਦਸਤਕ ਦਵੇਗਾ। ਇਸ ਦੌਰਾਨ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਪ੍ਰੀ-ਮੌਨਸੂਨ ਬਾਰਸ਼ ਨਾਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਗਰਮੀ ਤੋਂ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ
ਏਬੀਪੀ ਸਾਂਝਾ
Updated at:
04 Jul 2019 11:33 AM (IST)
ਵੀਰਵਾਰ ਸਵੇਰ ਤੋਂ ਹੀ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਬਾਰਸ਼ ਹੋ ਰਹੀ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਨੂੰ ਵੀ ਕਈ ਥਾਂਵਾਂ ‘ਤੇ ਹਲਕੀ ਬਾਰਸ਼ ਹੋਈ ਸੀ।
- - - - - - - - - Advertisement - - - - - - - - -