ਚੰਡੀਗੜ੍ਹ: ਚੰਡੀਗੜ੍ਹ ਦੇ ਕੰਜ਼ਿਊਮਰ ਫੋਰਮ ਨੇ ਸ਼ਹਿਰ ਦੀ ਇੱਕ ਪਤੰਜਲੀ ਆਯੁਰਵੈਦ ਦੇ ਜਨਰਲ ਸਟੋਰ ਨੂੰ ਗਾਹਕ ਤੋਂ ਬਿਸਕੁਟ ਪੈਕੇਟ 'ਤੇ ਗਲਤ ਢੰਗ ਨਾਲ 2 ਰੁਪਏ ਹੋਰ ਵਸੂਲ ਕਰਨ 'ਤੇ 2500 ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੈਕਟਰ 27, ਚੰਡੀਗੜ੍ਹ ਦੇ 74 ਸਾਲਾ ਵਿਨੋਦ ਕੁਮਾਰ ਆਨੰਦ ਨੇ ਦੱਸਿਆ ਕਿ ਉਸ ਨੇ ਇਸ ਸਾਲ 2 ਮਈ ਨੂੰ ਚੰਡੀਗੜ੍ਹ ਦੇ ਸੈਕਟਰ 19-ਸੀ 'ਚ ਪਤੰਜਲੀ ਆਯੁਰਵੈਦ ਉਤਪਾਦਾਂ ਦੀ ਸ਼ੈਲ ਮਾਰਕੀਟਿੰਗ ਕੰਪਨੀ ਨਾਂ ਦੇ ਸਟੋਰ ਤੋਂ ਕੁਝ ਚੀਜ਼ਾਂ 118 ਰੁਪਏ 'ਚ ਖਰੀਦੀਆਂ ਸੀ।
ਆਨੰਦ ਨੇ ਦੋਸ਼ ਲਾਇਆ ਕਿ ਪੌਸ਼ਟਿਕ ਮੈਰੀ ਦੇ ਇੱਕ ਬਿਸਕੁਟ ਪੈਕੇਟ ਲਈ ਉਸ ਨੂੰ ਐਮਆਰਪੀ ਵੱਧ ਤੋਂ ਜ਼ਿਆਦਾ 10 ਰੁਪਏ ਦਾ ਚਾਰਜ ਲਾਇਆ ਗਿਆ ਸੀ।
ਉਸ ਨੇ ਸਟੋਰ 'ਤੇ ਮਾਮਲਾ ਚੁੱਕਿਆ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਦੇ ਬਾਅਦ ਉਸ ਨੇ ਸਟੋਰ ਤੇ ਪਤੰਜਲੀ ਆਯੁਰਵੈਦ ਲਿਮਟਿਡ ਦੇ ਖਿਲਾਫ 14 ਮਈ ਨੂੰ ਫੋਰਮ 'ਚ ਸ਼ਿਕਾਇਤ ਕੀਤੀ। ਫੋਰਮ ਨੇ ਪਤੰਜਲੀ ਆਯੁਰਵੈਦ ਖ਼ਿਲਾਫ਼ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਤੇ ਕੇਸ ਸਿਰਫ ਇਸ ਦੀ ਸਟੋਰ ਸ਼ੈਲ ਮਾਰਕੀਟਿੰਗ ਕੰਪਨੀ ਖ਼ਿਲਾਫ਼ ਚਲਾਇਆ।
ਸਟੋਰ ਸ਼ੈੱਲ ਮਾਰਕੀਟਿੰਗ ਕੰਪਨੀ ਨੇ ਜਵਾਬ 'ਚ ਕਿਹਾ ਕਿ ਇਹ ਮਸ਼ੀਨ ਜਾਂ ਵਰਕਰਾਂ ਦੀ ਤਕਨੀਕੀ ਗਲਤੀ ਕਰਕੇ ਗਲਤੀ ਹੋਈ ਸੀ, ਜੋ ਜਾਣਬੁੱਝ ਕੇ ਨਹੀਂ ਕੀਤੀ ਗਈ। ਉਨ੍ਹਾਂ ਨੇ ਸ਼ਿਕਾਇਤ ਨੂੰ ਖਾਰਜ ਕਰਨ ਦੀ ਅਪੀਲ ਕੀਤੀ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਫੋਰਮ ਨੇ ਕਿਹਾ ਕਿ “ਵਿਰੋਧੀ ਧਿਰ ਨੰਬਰ 1 (ਸ਼ੈੱਲ ਮਾਰਕੀਟਿੰਗ ਕੰਪਨੀ) ਨੇ ਦਲੀਲ ਦਿੱਤੀ ਕਿ ਇਸ ਦਾ ਕਦੇ ਨਾਜਾਇਜ਼ ਢੰਗ ਨਾਲ ਜਾਂ ਬਿਨਾਂ ਵਜ੍ਹਾ ਵਪਾਰ ਕਰਨ ਦਾ ਇਰਾਦਾ ਨਹੀਂ ਸੀ ਤੇ ਬਿਲਿੰਗ ਸਾੱਫਟਵੇਅਰ ਦੀ ਤਕਨੀਕੀ ਗਲਤੀ ਕਾਰਨ ਗਲਤੀ ਹੋਈ।
ਅਜਿਹਾ ਲੱਗਦਾ ਹੈ ਕਿ ਸਿਰਫ ਇਸ ਫੋਰਮ ਨੂੰ ਚਕਮਾ ਦੇਣ ਦੇ ਉਦੇਸ਼ ਨਾਲ, ਵਿਰੋਧੀ ਪਾਰਟੀ ਨੰਬਰ 1 ਨੇ ਇਸ ਬਹਾਨੇ ਨੂੰ ਤਿਆਰ ਕੀਤਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਵਿਰੋਧੀ ਧਿਰ ਨੰਬਰ 1ਵਲੋਂ ਆਪਣੇ ਅਕਸ ਨੂੰ ਬਚਾਉਣ ਤੇ ਸ਼ਿਕਾਇਤਕਰਤਾ ਦੇ ਦਾਅਵੇ ਨੂੰ ਨਿਰਾਸ਼ਾਜਨਕ ਬਣਾਉਣ ਲਈ ਚਲਾਕ ਚਾਲ ਤੋਂ ਇਲਾਵਾ ਕੁਝ ਨਹੀਂ ਹੈ… ਜੇ ਪੌਸ਼ਟਿਕ ਮੈਰੀ ਬਿਸਕੁਟ ਸ਼ਿਕਾਇਤਕਰਤਾ ਨੂੰ 12 ਰੁਪਏ 'ਚ ਵੇਚੀ ਗਈ ਸੀ, ਤਾਂ ਇਹ ਪੈਕਟ 'ਤੇ ਜ਼ਿਕਰ ਕੀਤਾ ਗਿਆ ਹੋਣਾ ਚਾਹੀਦਾ ਹੈ। ਪਰ ਪੈਕੇਟ 'ਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਾ ਹੋਣ 'ਤੇ ਐਮਆਰਪੀ ਤੋਂ ਵੱਧ ਚਾਰਜ ਲੈਣ ਲਈ ਵਿਰੋਧੀ ਪਾਰਟੀ ਨੰਬਰ 1 ਦੀ ਕਾਰਵਾਈ ਤੋਂ ਸਾਫ ਹੁੰਦਾ ਹੈ ਕਿ ਇਹ ਸ਼ਿਕਾਇਤਕਰਤਾ ਨੂੰ ਸਹੀ ਸੇਵਾਵਾਂ ਦੇਣ 'ਚ ਕਮੀ ਹੈ ਅਤੇ ਇਹ ਨਾਜਾਇਜ਼ ਵਪਾਰਕ ਅਭਿਆਸ ਲਈ ਦੋਸ਼ੀ ਹੈ।"
ਮੰਚ ਨੇ ਇਸ ਤਰ੍ਹਾਂ ਸਟੋਰ ਸ਼ੈੱਲ ਮਾਰਕੀਟਿੰਗ ਕੰਪਨੀ ਨੂੰ ਆਨੰਦ ਨੂੰ 2 ਰੁਪਏ ਵਾਪਸ ਕਰਨ ਅਤੇ ਮੁਆਵਜ਼ੇ ਵਜੋਂ 1,500 ਰੁਪਏ ਤੇ ਮੁਕੱਦਮੇ ਦੀ ਕੀਮਤ 1000 ਰੁਪਏ ਅਦਾ ਕਰਨ ਲਈ ਨਿਰਦੇਸ਼ ਦਿੱਤੇ ਹਨ।
ਪਤੰਜਲੀ ਸਟੋਰ ਨੂੰ ਗਾਹਕ ਤੋਂ ਬਿਸਕੁਟ ਪੈਕੇਟ 'ਤੇ 2 ਰੁਪਏ ਵਸੂਲਣਾ ਪਿਆ ਮਹਿੰਗਾ, ਲੱਗਿਆ ਮੋਟਾ ਜ਼ੁਰਮਾਨਾ
ਏਬੀਪੀ ਸਾਂਝਾ
Updated at:
23 Dec 2019 05:36 PM (IST)
ਚੰਡੀਗੜ੍ਹ ਦੇ ਕੰਜ਼ਿਊਮਰ ਫੋਰਮ ਨੇ ਸ਼ਹਿਰ ਦੀ ਇੱਕ ਪਤੰਜਲੀ ਆਯੁਰਵੈਦ ਦੇ ਜਨਰਲ ਸਟੋਰ ਨੂੰ ਗਾਹਕ ਤੋਂ ਬਿਸਕੁਟ ਪੈਕੇਟ 'ਤੇ ਗਲਤ ਢੰਗ ਨਾਲ 2 ਰੁਪਏ ਹੋਰ ਵਸੂਲ ਕਰਨ 'ਤੇ 2500 ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
- - - - - - - - - Advertisement - - - - - - - - -