ਚੰਡੀਗੜ: ਸੜਕ 'ਤੇ ਥੁੱਕਣਾ ਕਾਨੂੰਨੀ ਜ਼ੁਰਮ ਹੈ ਪਰ ਇਸ ਦੇ ਬਾਵਜੂਦ ਭਾਰਤ ਵਰਗੇ ਦੇਸ਼ 'ਚ ਲੋਕ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਦਾ ਕਾਰਨ ਸ਼ਾਇਦ ਇਹ ਹੋ ਸਕਦਾ ਕਿ ਪ੍ਰਸ਼ਾਸਨ ਵੀ ਇਸ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅਜਿਹੇ ਇਕ ਸ਼ਖ਼ਸ ਨੂੰ ਕਰਾਰ ਸਬਕ ਸਿਖਾਇਆ।
ਕੋਰੋਨਾ ਵਾਇਰਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਸੜਕ 'ਤੇ ਥੁੱਕਣ ਨੂੰ ਸਜ਼ਾਯੋਗ ਜ਼ੁਰਮ ਐਲਾਨਿਆ ਹੋਇਆ। ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਆਪਣੀ ਆਦਤ ਤੋਂ ਬਾਜ ਨਹੀਂ ਆਉਂਦੇ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਚੰਡੀਗੜ੍ਹ ਪੁਲਿਸ ਨੇ ਕੁਝ ਅਜਿਹਾ ਕੀਤਾ ਕਿ ਸ਼ਾਇਦ ਅੱਗੇ ਤੋਂ ਕੋਈ ਸੜਕ 'ਤੇ ਥੁੱਕਣ ਲੱਗਿਆਂ ਸੌ ਵਾਰ ਸੋਚੇ।
ਚੰਡੀਗੜ੍ਹ 'ਚ ਸੜਕ 'ਤੇ ਥੁੱਕਣ ਵਾਲੇ ਤੋਂ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਥੁੱਕ ਸਾਫ਼ ਕਰਵਾਇਆ। ਟ੍ਰੈਫਿਕ ਪੁਲਿਸ ਵੱਲੋਂ ਇਕ ਮੋਟਰਸਾਇਕਲ ਸਵਾਰ ਨੂੰ ਸੜਕ ਤੇ ਥੁੱਕਦਿਆਂ ਫੜ੍ਹਿਆ ਗਿਆ ਤੇ ਫਿਰ ਉਸ ਨੂੰ ਰੋਕ ਕੇ ਪਾਣੀ ਦੀ ਬੋਤਲ ਦਿੱਤੀ ਤੇ ਆਪਣੇ ਹੀ ਹੱਥਾਂ ਨਾਲ ਸੜਕ 'ਤੇ ਥੁੱਕ ਸਾਫ਼ ਕਰਨ ਲਈ ਕਿਹਾ।
ਏਨਾ ਹੀ ਨਹੀਂ ਸੜਕ 'ਤੇ ਥੁੱਕਣ ਵਾਲੇ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਸੜਕ 'ਤੇ ਥੁੱਕਣਾ ਜਿੱਥੇ ਲਾਗ ਦਾ ਖਤਰਾ ਵਧਾਉਦਾ ਹੈ ਉੱਥੇ ਹੀ ਗੰਦਗੀ ਦਾ ਘਰ ਵੀ ਹੈ। ਇਸ ਲਈ ਅੱਗੇ ਤੋਂ ਅਜਿਹਾ ਕਰਨ ਤੋਂ ਗੁਰੇਜ਼ ਕਰੇ।
ਇਹ ਵੀ ਪੜ੍ਹੋ: ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ