Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ ਤਿਓਂ ਹੀ ਸਿਆਸੀ ਆਗੂ ਹੋਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਹੁਣ ਬਹੁਜਨ ਸਮਾਜ ਪਾਰਟੀ ਨੂੰ ਨਿਸ਼ਾਨਾ 'ਤੇ ਲਿਆ ਤੇ ਦੋਸ਼ ਲਾਇਆ ਕਿ ਬਸਪਾ ਨੇ ਦਲਿਤਾਂ ਦੇ ਹਿੱਤ ਸ਼੍ਰੋਮਣੀ ਅਕਾਲੀ ਦਲ ਨੂੰ ਵੇਚ ਦਿੱਤੇ ਹਨ ਤੇ ਅਗਲੇ ਮਹੀਨੇ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨਾਲ ਗਠਜੋੜ ਕੀਤਾ ਹੈ।
ਪੰਜਾਬ 'ਚ ਬਸਪਾ 20 ਸੀਟਾਂ 'ਤੇ ਚੋਣ ਲੜ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਕੋਲ 97 ਸੀਟਾਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਬਸਪਾ ਦੀ ਕੋਈ ਹੋਂਦ ਨਹੀਂ ਹੈ ਤੇ ਇਸ ਨੇ ਆਪਣੇ ਆਪ ਨੂੰ ਅਕਾਲੀ ਦਲ ਦੇ ਸਪੁਰਦ ਕਰ ਦਿੱਤਾ ਹੈ।
ਚੰਨੀ ਨੇ ਕਿਹਾ, 'ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਜੀ ਦੀ ਦੂਰਅੰਦੇਸ਼ੀ ਸੀ ਅਤੇ ਉਨ੍ਹਾਂ ਨੇ ਦਲਿਤ ਸਮਾਜ ਦੀ ਤਰੱਕੀ ਲਈ ਪਾਰਟੀ ਦੀ ਸਥਾਪਨਾ ਕੀਤੀ ਸੀ ਪਰ ਸੂਬੇ ਵਿੱਚ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ ਹੈ।'
ਚੰਨੀ ਨੇ ਕਿਹਾ ਕਿ, 'ਬਸਪਾ ਦਾਅਵਾ ਕਰਦੀ ਹੈ ਕਿ ਉਹ ਅਨੁਸੂਚਿਤ ਜਾਤੀ ਦੇ 35 ਫੀਸਦੀ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ, ਪਰ ਇਸ ਨੇ ਸਿਰਫ 18 ਫੀਸਦੀ ਸੀਟਾਂ ਹੀ ਸਵੀਕਾਰ ਕੀਤੀਆਂ ਹਨ, 35 ਫੀਸਦੀ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੂੰ ਜਿਹੜੀਆਂ 20 ਸੀਟਾਂ ਮਿਲੀਆਂ ਹਨ, ਉਨ੍ਹਾਂ ਵਿੱਚ ਵੀ ਇਸ ਦੀ ਸੰਭਾਵਨਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ: Punjab Election: ਸੁਖਬੀਰ ਬਾਦਲ ਦੀ ਲਲਕਾਰ, ਸਿੱਧੂ ਹੋ ਜਾਏ ਤਿਆਰ, ਹੁਣ ਮਜੀਠੀਆ ਕਰੇਗਾ 'ਸਿਆਸੀ ਸਫ਼ਰ ਖ਼ਤਮ'
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਅਕਾਲੀਆਂ ਨੇ ਬੜੀ ਚਲਾਕੀ ਨਾਲ ਸੀਟਾਂ ਆਪਣੇ ਕੋਲ ਰੱਖ ਲਈਆਂ ਹਨ। ਬਸਪਾ ਵਿਰੁੱਧ ਹਮਲੇ ਜਾਰੀ ਰੱਖਦਿਆਂ ਚੰਨੀ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਬਸਪਾ ਦੀ ਵਰਤੋਂ ਆਪਣੀ ਪੁਰਾਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ। ਉਨ੍ਹਾਂ ਕਿਹਾ, 'ਲੋਕਾਂ ਨੇ ਅਕਾਲੀਆਂ ਦੀ ਇਸ ਖੇਡ ਤੋਂ ਦੇਖਿਆ ਹੈ ਕਿ ਬਸਪਾ ਦੀ ਵਰਤੋਂ ਸਿਰਫ਼ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ।'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904