ਚੰਡੀਗੜ੍ਹ: ਨਵਜੋਤ ਸਿੱਧੂ ਦੇ ਅਸਤੀਫੇ ਉੱਪਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਨਾਲ ਅੱਜ ਗੱਲ ਹੋਈ ਹੈ। ਉਨ੍ਹਾਂ ਨਾਲ ਮਿਲ ਕੇ ਮਾਮਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਪਾਰਟੀ ਦਾ ਮੁੱਖੀ ਹੁੰਦਾ ਹੈ। ਉਸ ਦੀ ਪਾਰਟੀ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਕੁਝ ਗਲਤ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਸਲਾਹ ਦੇਣੀ ਚਾਹੀਦੀ ਹੈ। ਉਨ੍ਹਾਂ ਦੀ ਸਲਾਹ ਪਹਿਲਾਂ ਵੀ ਮੰਨੀ ਹੈ ਤੇ ਅੱਗੇ ਵੀ ਮੰਨੀ ਜਾਵੇਗੀ। ਚਰਨਜੀਤ ਚੰਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਉੱਪਰ ਰਹਿੰਦਿਆਂ ਨਾ ਬੇਈਮਾਨੀ ਤੇ ਨਾ ਗੱਦਰੀ ਕਰਨਗੇ। ਉਹ ਪੰਜਾਬ ਦੇ ਵੱਡੇ ਮੁੱਦੇ ਹੱਲ ਕਰਨ ਲਈ ਵਚਨਬੱਧ ਹਨ।

Continues below advertisement


 


ਬਿਜਲੀ ਦਾ ਬਕਾਇਆ ਬਿੱਲ਼ ਮਾਫ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੋ ਕਿੱਲੋ ਵਾਟ ਤਕ ਦੇ ਲੋਡ ਵਾਲੇ ਮੀਟਰਾਂ ਦਾ ਬਕਾਇਆ ਬਿੱਲ ਪੰਜਾਬ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰ ਨੂੰ ਲਾਭ ਮਿਲੇਗਾ ਤੇ ਸਰਕਾਰ ਉੱਪਰ 1200 ਕਰੋੜ ਦੇ ਕਰੀਬ ਬੋਝ ਪਏਗਾ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਏਗੀ। ਇਸ ਲਈ ਸਰਕਾਰ ਕੰਮ ਕਰ ਰਹੀ ਹੈ ਤੇ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਮੈਂ ਉਹ ਦੂਰ ਕਰਨ ਲਈ ਵਚਨਬੱਧ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਲੋਕਾਂ ਦੇ ਬਿੱਲ ਜ਼ਿਆਦਾ ਹੋਣ ਕਾਰਨ ਉਹ ਜ਼ਮ੍ਹਾਂ ਨਹੀਂ ਕਰਵਾ ਸਕੇ। ਇਸ ਲਈ ਕਈਆਂ ਦੇ ਕੁਨੈਕਸ਼ਨ ਵੀ ਕੱਟੇ ਗਏ। ਹੁਣ ਇਨ੍ਹਾਂ ਦੇ ਬਕਾਇਆ ਬਿੱਸ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ, ਸਰਕਾਰ ਮੁਫ਼ਤ ਲਾਵੇਗੀ।


ਚੰਨੀ ਨੇ ਕਿਹਾ ਕਿ ਇੱਕ-ਇੱਕ ਮੁਸ਼ਕਲ ਹੱਲ ਕਰਨ ਲਈ ਵਚਨਬੱਧ ਹਾਂ। ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਦੀ ਦਿਸ਼ਾ 'ਚ ਕਦਮ ਚੁੱਕ ਰਹੇ ਹਾਂ। ਬਿਜਲੀ ਬਿੱਲ ਨੂੰ ਲੈ ਕੇ ਰਾਹਤ ਦੇਣਾ ਚਾਹੁੰਦੇ ਹਾਂ। ਕਈ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ ਜਿਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ। 


ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਦਾ ਬਕਾਇਆ ਬਿੱਲ ਮਾਫ ਹੋਵੇਗਾ। ਦੁਬਾਰਾ ਕਨੈਕਸ਼ਨ ਲਗਾਉਣ ਦੀ ਫੀਸ ਵੀ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰਾਂ ਨੂੰ ਲਾਭ ਹੋਏਗਾ। ਅੱਜ ਤੱਕ ਦੇ ਸਾਰੇ ਬਿੱਲ ਮਾਫ ਹੋਣਗੇ। ਅਗਲੇ ਮਹੀਨੇ ਤੱਕ ਬਿਜਲੀ ਬਿੱਲ ਸਰਕਾਰ ਭਰੇਗੀ। ਪੰਜਾਬ 'ਚ ਬਿਜਲੀ ਦਰਾਂ ਸਸਤੀਆਂ ਕਰਨ ਦੀ ਕੋਸ਼ਿਸ਼ ਜਾਰੀ ਹੈ। 


ਇਹ ਵੀ ਪੜ੍ਹੋ: CM Charanjit Channi: ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਜਲੀ ਬਿੱਲਾਂ ਬਾਰੇ ਵੱਡਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904