ਪੰਜਾਬ ਦੇ ਚਰਨਜੀਤ ਜੈਤੋ ਦੇ ਹਿੱਸੇ ਵੱਡਾ ਕੌਮੀ ਸਨਮਾਨ..
ਏਬੀਪੀ ਸਾਂਝਾ | 28 Dec 2017 11:31 AM (IST)
ਚੰਡੀਗੜ੍ਹ: ਬੁੱਤ-ਤਰਾਸ਼ ਚਰਨਜੀਤ ਜੈਤੋ ਨੂੰ ‘ਕਲਾ ਰਤਨ’ ਐਵਾਰਡ ਲਈ ਚੋਣ ਹੋਈ ਹੈ। ਇਹ ਐਵਾਰਡ ਕੌਮੀ ਸੰਸਥਾ ‘ਅਗਨੀਪਥ’ ਵੱਲੋਂ 15 ਜਨਵਰੀ 2018 ਨੂੰ ਨਵੀਂ ਦਿੱਲੀ ਵਿਖੇ ਦਿੱਤਾ ਜਾਵੇਗਾ। ਇਹ ਸਨਮਾਨ ਦੇਸ਼ ਦੇ ਕਲਾ ਨੂੰ ਪ੍ਰਣਾਏ ਬਿਹਤਰੀਨ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ। ਚਰਨਜੀਤ ਨੂੰ ਹਿਮਾਚਲ ਸਰਕਾਰ ਵਲੋਂ 2008 ਦੇ ਨੈਸ਼ਨਲ ਐਵਾਰਡ ਅਤੇ ਸਾਲ 2014 ਵਿਚ ਹੈਦਾਰਾਬਾਦ ਵਿਖੇ ਨੈਸ਼ਨਲ ਕਲਾ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਉਹ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੀ ਜਨਰਲ ਕੌਂਸਲ ਦੇ ਸਾਬਕਾ ਮੈਂਬਰ ਵੀ ਹਨ। ਹਰਿਆਣਾ ਪ੍ਰਦੇਸ਼ ਦੇ ਆਰਟ ਐਂਡ ਕਰਾਫਟ ਵਿਭਾਗ ਦੇ ਸਿਲੇਬਸ ਵਿਚ ਵੀ ਚਰਨਜੀਤ ਦੀ ਕਲਾ ਸਾਧਨਾ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।