ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਮਹਿਲਾ ਤੇ ਬੱਚੇ ਦੀ ਮੌਤ
ਏਬੀਪੀ ਸਾਂਝਾ | 28 Dec 2017 08:15 AM (IST)
ਜਲੰਧਰ: ਚੌਗਿੱਠੀ ਫਲਾਈਓਵਰ ਉੱਤੇ ਬੁੱਧਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਐਕਟਿਵਾ ਸਵਾਰ ਮਹਿਲਾ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਟਰੱਕ ਐਕਟਿਵਾ ਸਵਾਰ ਨੂੰ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਿਆ। ਫ਼ਿਲਹਾਲ ਮ੍ਰਿਤਕਾਂ ਦੀ ਪੁਲਿਸ ਪਛਾਣ ਕਰ ਰਹੀ ਹੈ। ਪੁਲਿਸ ਮੁਤਾਬਕ ਐਕਟਿਵਾ ਉੱਤੇ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਦੀ ਮੌਤ ਹੋ ਗਈ ਹੈ।