Chandigarh news: ਪੰਜਾਬ ਦੀ ਮੁਹਾਲੀ ਸਥਿਤ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਸਪੈਸ਼ਲ ਕੋਰਟ ਨੇ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਪੈਸ਼ਲ ਕੋਰਟ ਨੇ ਖਾਨਪੁਰੀਆ ਖਿਲਾਫ ਦੇਸ਼ ਵਿਰੁੱਧ ਜੰਗ ਛੇੜਨ ਲਈ ਹਥਿਆਰ ਇਕੱਠੇ ਕਰਨ ਦੀ ਧਾਰਾ ਸਮੇਤ ਹੋਰ ਗੰਭੀਰ ਧਾਰਾਵਾਂ ਵਿੱਚ ਦੋਸ਼ ਤੈਅ ਕੀਤੇ ਹਨ। ਖਾਨਪੁਰੀਆ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।


NIA ਨੇ ਖਾਨਪੁਰੀਆ ਖਿਲਾਫ ਸਾਲ 2019 'ਚ ਮਾਮਲਾ ਦਰਜ ਕੀਤਾ ਸੀ


NIA ਨੇ ਖਾਨਪੁਰੀਆ ਖਿਲਾਫ ਸਾਲ 2019 'ਚ ਮਾਮਲਾ ਦਰਜ ਕੀਤਾ ਸੀ। ਉਸ ਨੂੰ 18 ਨਵੰਬਰ, 2022 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਬੈਂਕਾਕ ਤੋਂ ਵਾਪਸ ਆਇਆ ਸੀ। ਇਸ ਦੌਰਾਨ ਖੁਫੀਆ ਸੂਚਨਾ ਦੇ ਆਧਾਰ 'ਤੇ ਭਾਰਤੀ ਏਜੰਸੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।


ਇਹ ਵੀ ਪੜ੍ਹੋ: Crime News : ਕੇਂਦਰੀ ਮੰਤਰੀ ਹਰਦੀਪ ਪੁਰੀ ਬਣ ਕੇ ਸ਼ਖਸ ਮੰਗ ਰਿਹਾ ਸੀ ਪੈਸੇ , ਜ਼ੀਰੋ FIR ਕੋਹਿਮਾ ਤੋਂ ਦਿੱਲੀ ਟ੍ਰਾਂਸਫਰ


ਖਾਨਪੁਰੀਆ ਖਿਲਾਫ ਧਾਰਾਵਾਂ ਦੇ ਦੋਸ਼ ਤੈਅ ਕੀਤੇ ਗਏ


ਖਾਨਪੁਰੀਆ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਦੀਆਂ ਧਾਰਾਵਾਂ ਲਈ ਵੀ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਖਾਨਪੁਰੀਆ ਵਿਰੁੱਧ ਆਈਪੀਸੀ (IPC)ਦੀ ਧਾਰਾ 121, 122, 123, 120-ਬੀ, ਆਰਮਜ਼ ਐਕਟ ਦੀਆਂ ਧਾਰਾਵਾਂ 3 ਅਤੇ 25 ਅਤੇ ਯੂਏਪੀਏ ਦੀਆਂ ਧਾਰਾਵਾਂ 17, 18, 18-ਬੀ, 38 ਅਤੇ 39 ਤਹਿਤ ਦੋਸ਼ ਆਇਦ ਕੀਤੇ ਹਨ।


ਖਾਲਿਸਤਾਨ ਦੀ ਸਥਾਪਨਾ ਲਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼


NIA ਨੇ ਖਾਨਪੁਰੀਆ ਦੇ ਖਿਲਾਫ ਦਾਇਰ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਉਸ ਨੇ ਆਪਣੇ ਸਾਥੀਆਂ ਰਵਿੰਦਰਪਾਲ ਸਿੰਘ, ਜਗਦੇਵ ਸਿੰਘ ਅਤੇ ਹਰਚਰਨ ਸਿੰਘ ਨਾਲ ਮਿਲ ਕੇ ਇੱਕ ਵਿਆਪਕ ਅਪਰਾਧਿਕ ਸਾਜ਼ਿਸ਼ ਰਚੀ ਸੀ। ਇਹ ਸਾਜ਼ਿਸ਼ ਦੇਸ਼ 'ਚ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਅਤੇ ਦੇਸ਼ ਵਿਰੁੱਧ ਜੰਗ ਛੇੜਨ ਨਾਲ ਜੁੜੀ ਹੋਈ ਸੀ। ਇਸ ਦਾ ਉਦੇਸ਼ ਦੇਸ਼ ਵਿੱਚ ਅੱਤਵਾਦ ਦੀ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨਾ ਅਤੇ ਹਿੰਸਕ ਤਰੀਕਿਆਂ ਰਾਹੀਂ ਖਾਲਿਸਤਾਨੀ ਦੇਸ਼ ਦੀ ਸਥਾਪਨਾ ਕਰਨਾ ਸੀ।


ਇਹ ਵੀ ਪੜ੍ਹੋ: Amarnath Replica: ਸ਼੍ਰੀਨਗਰ ਦੇ ਪੰਥਾ ਚੌਕ 'ਤੇ ਬਣੇਗੀ 'ਬਾਬਾ ਅਮਰਨਾਥ ਦੀ ਪ੍ਰਤੀਕ੍ਰਿਤੀ', ਐਲਜੀ ਮਨੋਜ ਸਿਨਹਾ ਨੇ ਕੀਤਾ ਐਲਾਨ