Man poses as Hardeep Puri : ਦਿੱਲੀ ਦੀ ਗੀਤਾ ਕਲੋਨੀ ਦਾ ਰਹਿਣ ਵਾਲਾ ਸ਼ਖਸ ਆਪਣੇ ਵਟਸਐਪ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ  (Hardeep Singh Puri) ਦੀ ਪ੍ਰੋਫਾਈਲ ਤਸਵੀਰ ਲਗਾ ਕੇ ਨਾਗਾਲੈਂਡ ਦੇ ਭਾਜਪਾ ਨੇਤਾਵਾਂ ਨੂੰ ਮੈਸੇਜ ਭੇਜਦਾ ਸੀ। ਕੋਹਿਮਾ ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਤੋਂ ਬਾਅਦ ਗੀਤਾ ਕਾਲੋਨੀ ਥਾਣੇ ਦੀ ਪੁਲਿਸ ਨੇ ਤਕਨੀਕੀ ਨਿਗਰਾਨੀ ਰਾਹੀਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ |


ਪੁਲਿਸ ਨੇ ਦੱਸਿਆ ਕਿ ਕੋਹਿਮਾ ਤੋਂ ਪੂਰਬੀ ਦਿੱਲੀ ਦੇ ਗੀਤਾ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਜ਼ੀਰੋ ਐਫਆਈਆਰ ਟ੍ਰਾਂਸਫਰ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀ ਹਰਦੀਪ ਸਿੰਘ ਪੁਰੀ ਦੀ ਪ੍ਰੋਫਾਈਲ ਤਸਵੀਰ ਲਗਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਦਦ ਲਈ ਉਸ ਦੇ ਨਾਂ ’ਤੇ ਭਾਜਪਾ ਆਗੂਆਂ ਤੋਂ ਪੈਸੇ ਮੰਗ ਰਿਹਾ ਸੀ। ਹਾਲਾਂਕਿ ਅਜੇ ਤੱਕ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ,ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਸਿਰਫ ਇਹ ਵਿਅਕਤੀ ਹੀ ਅਜਿਹੇ ਮੈਸੇਜ ਭੇਜ ਰਿਹਾ ਸੀ।

 


 

ਪੁਲਿਸ ਨੂੰ ਸਾਈਬਰ ਕ੍ਰਾਈਮ ਦਾ ਹੋਣ ਦਾ ਸ਼ੱਕ  

ਪੁਲਿਸ ਦਾ ਮੰਨਣਾ ਹੈ ਕਿ ਉਹ ਸਾਈਬਰ ਹਮਲੇ ਦਾ ਸ਼ਿਕਾਰ ਵੀ ਹੋਇਆ ਹੋ ਸਕਦਾ ਹੈ। ਸੰਭਵ ਹੈ ਕਿ ਇਸ ਵਿਅਕਤੀ ਦਾ ਫ਼ੋਨ ਹੈਕ ਹੋ ਗਿਆ ਹੋਵੇ। ਇਹ ਮਾਮਲਾ 3 ਫਰਵਰੀ ਨੂੰ ਕੋਹਿਮਾ 'ਚ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸਨੂੰ ਨਾਗਾਲੈਂਡ ਅਤੇ ਗੀਤਾ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ।

ਪੁਲਿਸ ਨੂੰ ਫਿਸ਼ਿੰਗ ਲਿੰਕ ਭੇਜਣ ਦਾ ਸ਼ੱਕ

ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪੁਲਿਸ ਰੋਹਿਤ ਮੀਨਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੀ ਫੋਟੋ ਵਟਸਐਪ 'ਤੇ ਪਾ ਦਿੱਤੀ ਸੀ। ਸ਼ੱਕ ਹੈ ਕਿ ਉਸ ਦਾ ਵਟਸਐਪ ਖਾਤਾ ਉਸ ਨੂੰ ਫਿਸ਼ਿੰਗ ਲਿੰਕ ਭੇਜ ਕੇ ਜਾਂ ਓਟੀਪੀ ਰਾਹੀਂ ਹੈਕ ਕੀਤਾ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਵਟਸਐਪ ਮਾਮਲੇ ਦੀ ਜਾਂਚ ਕਰ ਰਹੀ ਹੈ।