ਚੰਡੀਗੜ੍ਹ: ਪੰਜਾਬ 'ਚ ਨਸ਼ਿਆਂ 'ਤੇ ਨਕੇਲ ਪਾਉਣ ਲਈ ਸ਼ੁਰੂ ਕੀਤੀ ਮਹਿੰਮ ਤੰਦਰੁਸਤ ਪੰਜਾਬ ਤਹਿਤ ਕੈਮਿਸਟ ਦੁਕਾਨਾਂ 'ਤੇ ਹੋ ਰਹੀ ਛਾਪੇਮਾਰੀ ਤੇ ਸੈਂਪਲਿੰਗ ਖਿਲਾਫ਼ ਸੂਬੇ ਭਰ 'ਚ ਮੈਡੀਕਲ ਸਟੋਰ 30 ਜੁਲਾਈ ਨੂੰ ਬੰਦ ਰਹਿਣਗੇ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਆਈਐਮਏ ਤੋਂ ਵੀ ਹੜਤਾਲ ਨੂੰ ਸਫਲ ਬਣਾਉਣ ਲਈ ਸਹਿਯੋਗ ਮੰਗਿਆ ਹੈ।
ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜੀਐਸ ਚਾਵਲਾ ਤੇ ਮੁੱਖ ਸਕੱਤਰ ਸੁਰਿੰਦਰ ਦੁੱਗਲ ਨੇ ਕਿਹਾ ਕਿ ਉਹ ਸਿਹਤ ਸੁਰੱਖਿਅਕ ਦਵਾਈਆਂ ਵੇਚਦੇ ਹਨ ਪਰ ਨਸ਼ੇ ਖਿਲਾਫ ਚੱਲ ਰਹੀ ਮਹਿੰਮ ਤਹਿਤ ਉਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਾਰ ਵਾਰ ਕਹੇ ਜਾਣ ਤੋਂ ਬਾਅਦ ਵੀ ਇਹ ਕਾਰਵਾਈ ਲਗਾਤਾਰ ਜਾਰੀ ਹੈ ਜਿਸ ਤੋਂ ਬਾਅਦ ਮਜ਼ਬੂਰਨ 30 ਜੁਲਾਈ ਨੂੰ 24 ਘੰਟਿਆਂ ਦੀ ਹੜਤਾਲ ਦਾ ਫੈਸਲਾ ਲਿਆ ਗਿਆ ਹੈ।