ਛੋਟੇਪੁਰ ਵੱਲੋਂ ਅਗਲੇ ਪ੍ਰੋਗਰਾਮ ਦਾ ਐਲਾਨ
ਏਬੀਪੀ ਸਾਂਝਾ | 04 Sep 2016 11:20 AM (IST)
ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ 6 ਸਤੰਬਰ ਤੋਂ ਪੰਜਾਬ ਪਰਿਵਰਤਨ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਨੇ ਆਪਣਾ ਪ੍ਰੋਗਰਾਮ ਜਾਰੀ ਕੀਤਾ ਹੈ। 6 ਸਤੰਬਰ- ਗੁਰਦਾਸਪੁਰ (ਦੁਪਹਿਰ 3 ਵਜੇ) 7 ਸਤੰਬਰ-ਜਲੰਧਰ (ਦੁਪਹਿਰ 3 ਵਜੇ) 8 ਸਤੰਬਰ-ਸ਼੍ਰੀ ਆਨੰਦਪੁਰ ਸਾਹਿਬ (ਦੁਪਹਿਰ 2 ਵਜੇ) 9 ਸਤੰਬਰ- ਫਤਿਹਗੜ੍ਹ ਸਾਹਿਬ (ਸਵੇਰੇ 10 ਵਜੇ) 10 ਸਤੰਬਰ-ਪਟਿਆਲਾ (ਦੁਪਹਿਰ 3 ਵਜੇ) ਛੋਟੇਪੁਰ ਨੇ ਕਿਹਾ ਹੈ ਕਿ ਉਹ ਸਾਰੇ ਪੰਜਾਬ ਦੇ ਵਰਕਰਾਂ ਨੂੰ ਮਿਲ ਕੇ ਵਲੰਟੀਅਰਾਂ ਦੀ ਸਲਾਹ ਲੈਣਗੇ। ਇਸ ਤੋਂ ਬਾਅਦ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।