ਚੰਡੀਗੜ੍ਹ: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ (Bhagwant Mann) ਅੱਜ ਤੋਂ ਦੋ ਦਿਨਾਂ ਦਿੱਲੀ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ (Azadi Ka Amrit Mahotsav) ਦੀ ਮੀਟਿੰਗ ‘ਚ ਸ਼ਾਮਿਲ ਹੋਣਗੇ। ਨਾਲ ਹੀ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ ‘ਚ ਸ਼ਿਰਕਤ ਕਰਨਗੇ।  


ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੂਬੇ ਨੂੰ MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ। ਉਹ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਹ ਪੰਜਾਬ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਕਮੇਟੀ ਤੋਂ ਬਾਹਰ ਰੱਖਣ ਦੇ ਮੁੱਦੇ ਦਾ ਵਿਰੋਧ ਕਰਨਗੇ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮੈਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਇਹ 2 ਦਿਨ ਦਾ ਅਫੇਅਰ ਹੋਵੇਗਾ।ਮੈਂ ਸਹੀ ਹੋਮਵਰਕ ਨਾਲ ਜਾ ਰਿਹਾ ਹਾਂ ਕਿ ਪੰਜਾਬ ਦੇ ਮੁੱਦੇ ਉੱਥੇ ਕਿਵੇਂ ਉਠਾਏ ਜਾਣਗੇ।"


ਇਸ ਤੋਂ ਪਹਿਲਾਂ ਨੀਤੀ ਆਯੋਗ ਨੇ ਸਾਬਕਾ ਮੁੱਖ ਮੰਤਰੀ ਨੂੰ ਵੀ ਬੁਲਾਇਆ ਸੀ ਪਰ ਉਹ ਨਹੀਂ ਗਏ ਸਨ।3 ਸਾਲਾਂ ਬਾਅਦ ਨੀਤੀ ਆਯੋਗ 'ਚ ਪੰਜਾਬ ਦਾ ਨੁਮਾਇੰਦਾ ਜਾ ਰਿਹਾ ਹੈ। ਪਾਣੀ ਦੇ ਮੁੱਦੇ, ਕਿਸਾਨਾਂ ਦੇ ਕਰਜ਼ੇ ਦਾ ਮੁੱਦਾ, ਐਮਐਸਪੀ ਕਾਨੂੰਨੀ ਗਾਰੰਟੀ, ਨਹਿਰੀ ਸਿਸਟਮ, ਬੁੱਢਾ ਨਾਲਾ, BBMB, PU ਮੁੱਦਾ, ਸਿਹਤ ਅਤੇ ਉਦਯੋਗ ਦਾ ਮੁੱਦਾ ਵੀ ਚੁੱਕਿਆ ਜਾਏਗ।


ਮੁੱਖ ਮੰਤਰੀ ਮਾਨ ਨੇ ਕਿਹਾ, "ਮੈਂ ਉੱਥੇ ਇਨ੍ਹਾਂ ਮੁੱਦਿਆਂ ਨੂੰ ਉਠਾਵਾਂਗਾ। ਇਹ 7ਵੀਂ ਮੀਟਿੰਗ ਹੈ। ਇਸ ਤੋਂ ਪਹਿਲਾਂ ਉਹ ਕੋਈ ਵੀ 4 ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਇਆ ਸੀ। ਇਹ ਗੰਭੀਰਤਾ ਨੂੰ ਦਰਸਾਉਂਦਾ ਹੈ
ਅਸੀਂ ਪੰਜਾਬ ਲਈ ਗੱਲ ਕਰਨ ਦਾ ਇਹ ਮੌਕਾ ਨਹੀਂ ਗੁਆਵਾਂਗੇ।"


ਉਨ੍ਹਾਂ ਕਿਹਾ , "ਮੈਂ ਰਾਸ਼ਟਰਮੰਡਲ ਖੇਡਾਂ ਵਿੱਚ ਤਗਮੇ ਜਿੱਤਣ ਲਈ ਪੰਜਾਬ ਦੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ।ਅਸੀਂ ਆਯੂਸ਼ਮ ਯੋਜਨਾ ਤਹਿਤ ਪੈਸੇ ਦੇ ਦਿੱਤੇ ਹਨ। ਅਸੀਂ ਆਪਣੀ ਸਿਹਤ ਪ੍ਰਣਾਲੀ ਨੂੰ ਇਸ ਤਰ੍ਹਾਂ ਮਜ਼ਬੂਤ ਕਰਾਂਗੇ ਕਿ ਸਾਨੂੰ ਇਸ ਯੋਜਨਾ ਦੀ ਲੋੜ ਨਹੀਂ ਪਵੇਗੀ।"