Punjab News : ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਤਸਕਰ 10 ਲੱਖ ਰੁਪਏ ਦਾ ਸੋਨਾ ਸਰੀਰ 'ਚ ਛੁਪਾ ਕੇ ਹਵਾਈ ਅੱਡੇ 'ਤੇ ਪਹੁੰਚਿਆ ਸੀ। ਮੁਲਜ਼ਮ ਦੀ ਪਛਾਣ ਗੁਰਮੇਲ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਫਿਲਹਾਲ ਉਸ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਹ ਸਾਰੀਆਂ ਸੁਰੱਖਿਆ ਜਾਂਚਾਂ, ਮੈਟਲ ਡਿਟੈਕਟਰਾਂ ਵਿੱਚੋਂ ਲੰਘਿਆ, ਪਰ ਜਦੋਂ ਉਹ ਐਕਸ-ਰੇ ਰਾਹੀਂ ਲੰਘਿਆ ਤਾਂ ਕਸਟਮ ਨੂੰ ਸ਼ੱਕ ਹੋਇਆ। ਉਸ ਦੇ ਸਰੀਰ ਵਿਚ ਕੁਝ ਅਜੀਬ ਜਿਹਾ ਨਜ਼ਰ ਆਇਆ। ਇਸ ਤੋਂ ਬਾਅਦ ਗੁਰਮੇਲ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ।
ਗੁਦਾ ਵਿੱਚ ਪੇਸਟ ਬਣਾ ਕੇ ਲੁਕਾਇਆ ਸੀ ਸੋਨਾ
ਗੁਰਮੇਲ ਸਿੰਘ ਨੇ ਸੋਨਾ ਆਪਣੇ ਗੁਦਾ ਵਿੱਚ ਛੁਪਾ ਲਿਆ ਸੀ। ਉਸ ਨੇ ਸੋਨੇ ਦੀ ਪੇਸਟ ਬਣਾਈ ਸੀ ਤਾਂ ਜੋ ਕਿਸੇ ਵੀ ਏਅਰਪੋਰਟ 'ਤੇ ਕੋਈ ਵੀ ਮੈਟਲ ਡਿਟੈਕਟਰ ਉਸ ਨੂੰ ਫੜ ਨਾ ਸਕੇ ਪਰ ਐਕਸਰੇ 'ਚ ਉਹ ਫੜਿਆ ਗਿਆ। ਮੁਲਜ਼ਮ ਨੇ ਕੈਪਸੂਲ ਵਿੱਚ ਸੋਨੇ ਦੀ ਪੇਸਟ ਛੁਪਾ ਕੇ ਆਪਣੇ ਗੁਦਾ ਵਿੱਚ ਪਾ ਲਈ ਸੀ। ਜਿਸ ਦਾ ਕੁੱਲ ਵਜ਼ਨ 188 ਗ੍ਰਾਮ ਸੀ।
10 ਲੱਖ ਰੁਪਏ ਦਾ ਸੋਨਾ ਜ਼ਬਤ
ਜ਼ਬਤ ਕੀਤੇ ਗਏ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 10 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਕਸਟਮ ਵਿਭਾਗ ਪਹਿਲਾਂ ਵੀ ਕੀਤੀ ਗਈ ਤਸਕਰੀ ਬਾਰੇ ਜਾਣਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ