ਲੁਧਿਆਣਾ: ਗਿਆਸਪੁਰਾ ਇਲਾਕੇ ਵਿੱਚ ਪਿੱਪਲ ਚੌਕ ’ਤੇ ਸਾਈਕਲ ਮੁਰੰਮਤ ਕਰ ਵਾਲੀ ਦੁਕਾਨ ’ਤੇ ਹਵਾ ਭਰਨ ਵਾਲਾ ਕੰਪ੍ਰੈਸ਼ਰ ਪੰਪ ਫਟ ਗਿਆ। ਘਟਨਾ ਵਿੱਚ 11 ਸਾਲਾ ਬੱਚੇ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਦੁਕਾਨ ’ਤੇ ਹੀ ਕੰਮ ਕਰਦਾ ਸੀ ਤੇ ਹਾਦਸੇ ਦੌਰਾਨ ਸਾਈਕਲ ਵਿੱਚ ਹਵਾ ਭਰ ਰਿਹਾ ਸੀ। ਸਥਾਨਕ ਲੋਕਾਂ ਮੁਤਾਬਕ ਜਦੋਂ ਬੱਚਾ ਸਾਈਕਲ ਵਿੱਚ ਹਵਾ ਭਰ ਰਿਹਾ ਸੀ ਤਾਂ ਅਚਾਨਕ ਕੰਪ੍ਰੈਸ਼ਰ ਫਟ ਗਿਆ।

ਪੁਲਿਸ ਘਟਨਾ ਵਾਲੀ ਥਾਂ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀ ਜਾਂਚ ਦੇ ਬਾਅਦ ਹੀ ਸਹੀ ਜਾਣਕਾਰੀ ਮਿਲ ਸਕੇਗੀ। ਪੁਲਿਸ ਨੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਹੈ।