ਬਰਗਾੜੀ ਮੋਰਚਾ 'ਚ ਪਹੁੰਚੀਆਂ ਵੱਡੀ ਗਿਣਤੀ ਸੰਗਤਾਂ, 'ਆਪ' ਤੇ ਕਾਂਗਰਸੀ ਲੀਡਰਾਂ ਨੇ ਭਰੀ ਹਾਜ਼ਰੀ, ਅਕਾਲੀ ਦਲ ਖਾਮੋਸ਼
ਏਬੀਪੀ ਸਾਂਝਾ
Updated at:
14 Oct 2018 02:16 PM (IST)
NEXT
PREV
ਚੰਡੀਗੜ੍ਹ: ਕੋਟਕਪੂਰਾ ਗੋਲ਼ੀਕਾਂਡ ਦੇ ਤਿੰਨ ਸਾਲ ਪੂਰੇ ਹੋਣ ’ਤੇ ਬਰਗਾੜੀ ਵਿੱਚ ਅੱਜ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ। ਸਿੱਖ ਸੰਗਤਾਂ ਨੇ ਇਸ ਦਿਨ ਨੂੰ ‘ਲਾਹਨਤ ਦਿਹਾੜੇ’ ਵਜੋਂ ਮਨਾਇਆ। ਇਸ ਮੌਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਤਾਂ ਪਹੁੰਚੇ ਪਰ ਕਿਸੇ ਅਕਾਲੀ ਲੀਡਰ ਨੇ ਸ਼ਿਰਕਤ ਨਹੀਂ ਨਹੀਂ ਕੀਤੀ। ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਬਰਸੀ ਮੌਕੇ ਆਪਣੇ ਪੱਧਰ 'ਤੇ ਕੋਈ ਸਮਾਗਮ ਵੀ ਨਹੀਂ ਕਰਵਾਇਆ।
ਉਧਰ, ਬਹਿਬਲ ਕਲਾ ਗੋਲ਼ੀ ਕਾਂਡ ਵਿੱਚ ਮਾਰੇ ਗਏ ਹਰਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਬਹਿਬਲ ਖੁਰਦ ਤੇ ਸਰਾਵਾਂ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬਰਗਾੜੀ ਵਿਖੇ ਜੁੜੇ ਇਕੱਠ ਵਿੱਚ ਖਾਲਿਸਤਾਨੀ ਝੰਡੇ ਵੀ ਵੇਖੇ ਗਏ। ਇਨ੍ਹਾਂ ਸਮਾਗਮਾਂ ਵਿੱਚ ਅਕਾਲੀ ਦਲ ਹੀ ਨਿਸ਼ਾਨੇ 'ਤੇ ਰਿਹਾ। ਬੁਲਾਰਿਆਂ ਨੇ ਕਾਂਗਰਸ 'ਤੇ ਵੀ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਏ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਬਹਿਬਲ ਖੁਰਦ ਤੇ ਸਰਾਵਾਂ ਵਿੱਚ ਬਰਸੀ ਦੇ ਭੋਗ ’ਚ ਹਾਜ਼ਰੀ ਭਰੀ। ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਦੋਵਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ।
ਬਾਜਵਾ ਨੇ ਕਿਹਾ ਕਿ ਦੋਵਾਂ ਪਿੰਡਾਂ ਤੇ ਪਰਿਵਾਰਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਗੋਲ਼ੀਕਾਂਡ ਵਿੱਚ ਮਾਰੇ ਗਏ ਦੋਵਾਂ ਨੌਜਵਾਨਾਂ ਦੀ ਯਾਦ ਵਿੱਚ ਜਲਦ ਹੀ ਯਾਦਗਾਰਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਬਰਗਾੜੀ ਮੋਰਚੇ ’ਤੇ ਬੈਠੇ ਲੀਡਰਾਂ ਬਾਰੇ ਕਿਹਾ ਕਿ ਜਥੇਦਾਰ ਆਪਣਾ ਕੰਮ ਕਰ ਰਹੇ ਹਨ, ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ।

- - - - - - - - - Advertisement - - - - - - - - -