ਜਲੰਧਰ: ਇੱਥੇ ਦੇ ਵਰਕਸ਼ਾਪ ਚੌਕ ‘ਤੇ ਐਤਵਾਰ ਰਾਤ ਜਮੈਟੋ ਦੇ ਇੱਕ ਸਿੱਖ ਡਿਲੀਵਰੀ ਬੁਆਏ ਅਤੇ ਪੁਲਿਸ ‘ਚ ਝੜਪ ਹੋ ਗਈ। ਗੱਲ ਇੰਨੀ ਜ਼ਿਆਦਾ ਵਧ ਗਈ ਕਿ ਧੱਕਾ ਮੁੱਕੀ ਤਕ ਪਹੁੰਚ ਗਈ। ਸਿੱਖ ਨੋਜਵਾਨ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਨੋਜਵਾਨ ਨਾਲ ਹੱਥੋਪਾਈ ਕੀਤੀ ਅਤੇ ਉਸ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਉਧਰ ਡਿਲੀਵਰੀ ਬੁਤਾਏ ਨੇ ਵੀ ਪੁਲਿਸ ਦੀ ਇਸ ਹਰਕਤ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਵਰਦੀ ਤੋਂ ਬਗੈਰ ਲੜਣ ਦੀ ਗੱਲ ਕੀਤੀ। ਸੜਕ ਕੰਡੇ ਹੋਏ ਇਸ ਹੰਗਾਮੇ ਨੂੰ ਵੇਕਦੇ ਹੋਏ ਕੋਲੋਂ ਲੰਘਣ ਵਾਲੇ ਲੋਕ ਇੱਕਠਾ ਹੋ ਗਏ ਅਤੇ ਉਨ੍ਹਾਂ ਚੋਂ ਇੱਕ ਨੇ ਵੀਡੀਓ ਬਣਾ ਇਸ ਨੂੰ ਸ਼ੇਅਰ ਕਰ ਦਿੱਤਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਵਿੱਚ ਆ ਦੋਵਾਂ ਪੱਖਾਂ ‘ਚ ਹੋ ਰਹੀ ਝੜਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ‘ਚ ਅੱਜ ਸਵੇਰੇ 11 ਵਜੇ ਧਰਨਾ ਦੇਣ ਕੀਤਾ ਜਾਵੇਗਾ।
ਸਿੱਖ ਨੌਜਵਾਨ ਨਾਲ ਪੁਲਿਸ ਨੇ ਕੀਤੀ ਬਦਸਲੂਕੀ ਦਾ ਵੀਡੀਓ ਵਾਇਰਲ
ਏਬੀਪੀ ਸਾਂਝਾ
Updated at:
09 Sep 2019 11:10 AM (IST)
ਜਲੰਧਰ ਦੇ ਵਰਕਸ਼ਾਪ ਚੌਕ ‘ਤੇ ਐਤਵਾਰ ਰਾਤ ਜਮੈਟੋ ਦੇ ਇੱਕ ਸਿੱਖ ਡਿਲੀਵਰੀ ਬੁਆਏ ਅਤੇ ਪੁਲਿਸ ‘ਚ ਝੜਪ ਹੋ ਗਈ। ਗੱਲ ਇੰਨੀ ਜ਼ਿਆਦਾ ਵਧ ਗਈ ਕਿ ਧੱਕਾ ਮੁੱਕੀ ਤਕ ਪਹੁੰਚ ਗਈ।
- - - - - - - - - Advertisement - - - - - - - - -