ਚੰਡੀਗੜ੍ਹ: ਲੌਕਡਾਊਨ ਕਰਕੇ ਸਕੂਲ ਕਦੋਂ ਖੁੱਲ੍ਹਣਗੇ, ਇਸ ਨੂੰ ਲੈ ਕੇ ਹਰ ਕੋਈ ਕਿਆਸਰਾਈਆਂ ਲਾ ਰਿਹਾ ਹੈ ਪਰ ਸਰਕਾਰ ਨੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਅਜਿਹੇ ਵਿੱਚ ਇੱਕ ਬੱਚੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਸਕੂਲ ਪੂਰਾ ਸਾਲ ਬੰਦ ਹੀ ਰਹਿਣ ਦਿਓ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਸ਼ਨੀਵਾਰ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਸ ਵਾਰ ਸੀਐਮ ਨੂੰ ਇੱਕ ਸਵਾਲ ਆਇਆ ਕਿ ਜਿਸ ਨੂੰ ਸੁਣ ਕੈਪਟਨ ਆਪਣਾ ਹਾਸਾ ਨਹੀਂ ਰੋਕ ਸਕੇ। ਦਰਅਸਲ, ਸਕੂਲ ਵਿੱਚ ਪੜ੍ਹਦੀ ਸ਼ਾਲੂ ਅਰੋੜਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੀਐਮ ਸਾਹਿਬ ਇੱਕ ਸਾਲ ਲਈ ਸਾਡੇ ਸਕੂਲ ਬੰਦ ਕਰ ਦੇਣ।

ਇਸ 'ਤੇ ਮੁੱਖ ਮੰਤਰੀ ਨੇ ਹੱਸਦਿਆਂ ਕਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ, ਮੈਂ ਇਹ ਵੀ ਸੋਚਦਾ ਸੀ ਕਿ ਸਕੂਲ ਬੰਦ ਹੋਣਾ ਚਾਹੀਦਾ ਹੈ ਪਰ ਅੱਜ ਸਾਡੇ ਕੋਲ ਜੋ ਅੱਜ ਹੈ, ਉਹ ਸਿੱਖਿਆ ਕਰਕੇ ਹੈ। ਇਸ ਲਈ ਸ਼ਾਲੂ ਪੁੱਤਰ, ਚੰਗੀ ਤਰ੍ਹਾਂ ਪੜ੍ਹੋ। ਸਕੂਲ ਇੱਕ ਸਾਲ ਲਈ ਬੰਦ ਨਹੀਂ ਕੀਤੇ ਜਾ ਸਕਦੇ।