ਚੰਡੀਗੜ੍ਹ: ਖੇਤੀ ਸਬੰਧੀ ਤਿੰਨ ਆਰਡੀਨੈਂਸ ਲਿਆਉਣ ਮਗਰੋਂ ਬੀਜੇਪੀ ਹੁਣ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਕੇ ਸੂਬੇ 'ਚ ਆਪਣੀ ਸਾਖ ਜਮਾਉਣ ਦੀ ਤਿਆਰੀ ਵਿੱਚ ਹੈ। ਇਸ ਪਿੱਛੇ ਬੀਜੇਪੀ ਦੀ ਰਣਨੀਤੀ 2022 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਨੂੰ ਭਰਮਾਉਣ ਦੀ ਹੈ।

ਕੇਂਦਰੀ ਖੇਤੀ ਤੇ ਕਿਸਾਨ ਲਿਆਨ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਬੀਜੇਪੀ ਕਾਰਕੁਨ ਸੂਬੇ ਚ ਕਿਸਾਨਾਂ ਨੂੰ ਕਿਸਾਨ ਕੈਡਿਟ ਕਾਰਡ ਦਿਵਾਉਣ ਦਾ ਅਭਿਆਨ ਸ਼ੁਰੂ ਕਰਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ ਤੇ ਚੰਡੀਗੜ੍ਹ 'ਚ ਹੋਈ ਵਰਚੂਅਲ ਰੈਲੀ 'ਚ ਤੋਮਰ ਨੇ ਕਿਹਾ ਬੀਜੇਪੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ 'ਚ ਅਜੇ ਤਿੰਨ ਤੋਂ ਚਾਰ ਕਰੋੜ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਣਾ ਬਾਕੀ ਹੈ।

ਇਸ ਸਬੰਧੀ ਕਿਸਾਨਾਂ ਦੀਆਂ ਅਰਜ਼ੀਆਂ ਦਸੰਬਰ ਤਕ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿਸਾਨ ਕ੍ਰੈਡਿਟ ਕਾਰਡ ਨਾਲ ਕਿਸਾਨਾਂ ਨੂੰ ਚਾਰ ਫੀਸਦ ਦੀ ਦਰ 'ਤੇ ਕਰਜ਼ ਵੱਡੀ ਗਿਣਤੀ 'ਚ ਛੋਟੇ ਕਿਸਾਨਾਂ ਨੂੰ ਕਰਜ਼ ਮੁਕਤ ਕਰ ਸਕਦਾ ਹੈ। ਪੀਐਮ ਕਿਸਾਨ ਯੋਜਨਾ ਤਹਿਤ ਸੂਬੇ ਦੇ ਕਰੀਬ 23 ਲੱਖ ਤੋਂ ਜ਼ਿਆਦਾ ਲੋਕਾਂ ਨੂੰ 2000 ਕਰੋੜ ਰੁਪਏ ਦਿੱਤੇ ਗਏ ਹਨ। ਖੇਤੀ ਸੁਧਾਰ ਲਈ ਲਿਆਂਦੇ ਤਿੰਨਾਂ ਆਰਡੀਨੈਂਸਾ ਦੀ ਹੋ ਰਹੀ ਆਲੋਚਨਾ 'ਤੇ ਉਨ੍ਹਾਂ ਕਿਹਾ ਇਹ ਤਿੰਨੇ ਆਰਡੀਨੈਂਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਚੁੱਕੇ ਗਏ ਕਦਮ ਹਨ।
ਇਹ ਵੀ ਪੜ੍ਹੋ: