Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇਲਜ਼ਾਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਪੱਧਰ 'ਤੇ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਇਹ ਮਾਮਲਾ ਬਹੁਤ ਸੰਗੀਨ ਹੈ।

ਉਨ੍ਹਾਂ ਕਿਹਾ ਕਿ ਜਿੰਨੇ ਵੀ ਮੁਲਜ਼ਮ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਗਏ ਸੀ ਜਾਂ ਉਨ੍ਹਾਂ ਨਾਲ ਸਬੰਧਤ ਜਾਂ ਜੋ ਵੀ ਪਲੈਨਿੰਗ ਬਣਾਉਣ ਵਾਲੇ ਸੀ, ਉਹ ਸਾਰੇ ਫੜ ਲਏ ਹਨ। ਇਸ ਕੇਸ ਵਿੱਚ ਚਾਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Morbi Bridge Collapses : ਹਾਦਸੇ ਤੋਂ ਇੱਕ ਦਿਨ ਪਹਿਲਾਂ ਪੁਲ 'ਤੇ ਸੈਂਕੜੇ ਲੋਕ ਇਕੱਠੇ ਮਸਤੀ ਕਰਦੇ ਦਿਖੇ , ਵੀਡੀਓ ਵਾਇਰਲ

ਉਨ੍ਹਾਂ ਕਿਹਾ ਕਿ ਇੱਕ-ਦੋ ਮੁਲਜ਼ਮ ਕੈਨੈਡਾ ਬੈਠੇ ਹਨ। ਉਨ੍ਹਾਂ ਲਈ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਭਾਰਤ ਬੁਲਾਇਆ ਜਾਏ। ਸਾਡੇ ਵੱਲੋਂ ਕੋਈ ਕਮੀ ਨਹੀਂ ਹੈ।



ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਏ ਸੀ ਵੱਡੇ ਇਲਜ਼ਾਮ


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ। 


ਸਿੱਧੂ ਦੇ ਪਿਤਾ ਨੇ ਕਿਹਾ ਕਿ ਮੈਂ ਉਸ ਦੀ ਮੌਤ ਤੋਂ ਬਾਅਦ ਇਨਸਾਫ ਲਈ ਕੋਈ ਧਰਨਾ ਨਹੀਂ ਲਾਇਆ। ਮੈਂ ਸਰਕਾਰ ਦਾ ਖਹਿੜਾ ਛੱਡ ਦਿਆਂਗਾ। ਮੈਂ ਆਪਣੀ ਐਫਆਈਆਰ ਵੀ ਵਾਪਸ ਲੈ ਲਵਾਂਗਾ। ਮੇਰਾ ਪੁੱਤ ਮਰ ਗਿਆ ਗੋਲੀਆ ਨਾਲ ਤੇ ਉਸੇ ਰਾਹ 'ਤੇ ਮੈਂ ਜਾਣਾ ਚਾਹੁੰਗਾ। ਮੈਂ ਬਹੁਤ ਸ਼ੌਂਕ ਨਾਲ ਆਪਣੇ ਪੁੱਤ ਨੂੰ ਪਾਲਿਆ ਸੀ। ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜਦੋਂ ਉਸ ਦੇ ਗੋਲੀਆਂ ਵੱਜੀਆਂ ਸੀ ਤਾਂ ਕਿੰਨੀ ਕੁ ਤਕਲੀਫ ਹੋਈ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਸ ਰਸਤੇ ਮੇਰਾ ਪੁੱਤ ਗਿਆ ਹੈ, ਮੈਂ ਉਸੇ ਰਸਤੇ ਤੇ ਜਾਵਾਂ। ਰੋਂਦੇ ਹੋਏ ਸਿੱਧੂ ਦੇ ਪਿਤਾ ਨੇ ਇਹ ਗੱਲ ਕਹੀ। ਮੈਂ ਜਸਟਿਸ ਲੈਣ ਤੋਂ ਪਿੱਛੇ ਨਹੀਂ ਹਟਾਂਗਾ।


ਉਨ੍ਹਾਂ ਕਿਹਾ ਕਿ ਮੇਰਾ ਪੁੱਤ ਸੈਲੇਬ੍ਰਿਟੀ ਸੀ। ਉਸ ਨੇ ਦੋ ਕਰੋੜ ਰੁਪਏ ਟੈਕਸ ਭਰਿਆ ਸੀ। ਨੌਜਵਾਨਾਂ ਨੂੰ ਖੇਤੀ ਨਾਲ ਜੁੜਨ ਲਈ ਕਹਿੰਦਾ ਸੀ। ਸਿੱਧੂ ਕਹਿੰਦਾ ਸੀ ਜੇ ਆਪਾਂ ਮਿਹਨਤ ਕਰੀਏ ਤਾਂ ਕੀ ਨਹੀਂ ਹੋ ਸਕਦਾ। ਅਮਰੀਕਾ ਕੈਨੇਡਾ ਨੂੰ ਛੱਡ ਕੇ ਮੇਰੇ ਪੁੱਤ ਨੇ ਆਪਣੇ ਇਲਾਕੇ ਨੂੰ ਚੁਣਿਆ ਪਰ ਬਦਲੇ ਵਿੱਚ ਗੈਂਗਸਟਰਾਂ ਨੇ ਜਾਲ ਬੁਣਨੇ ਸ਼ੁਰੂ ਕਰ ਦਿੱਤੇ। ਸਰਕਾਰ ਕੀ ਕਰ ਰਹੀ ਹੈ। ਐਨਆਈਏ ਸੰਮਨ ਕਰ ਰਹੀ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।