Patiala News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਆਉਣ ਲੱਗੀਆਂ ਹਨ। ਉਨ੍ਹਾਂ ਨੇ ਅੱਜ ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖਿਆ।


ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ। 138 ਕਰੋੜ ਦੀ ਲਾਗਤ ਵਾਲਾ ਇਹ ਪਲਾਂਟ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ...ਸਾਡੀ  ਇਨਵੈਸਟ ਪੰਜਾਬ ਟੀਮ ਦੀ ਮਿਹਨਤ ਰੰਗ ਲਿਆ ਰਹੀ ਹੈ।


ਇਹ ਵੀ ਪੜ੍ਹੋ: Asian Games 2023: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 10-2 ਨੂੰ ਹਰਾ ਕੇ ਸੈਮੀਫ਼ਾਈਨਲ 'ਚ ਬਣਾਈ ਜਗ੍ਹਾ, ਸੀਐਮ ਮਾਨ ਨੇ ਖ਼ੁਸ਼ੀ ਜ਼ਾਹਿਰ ਕਰਦਿਆ ਟਵੀਟ ਕਰ ਕੇ ਟੀਮ ਨੂੰ ਦਿੱਤੀ ਵਧਾਈ






ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ 'ਚ ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਾਲੈਂਡ ਦੀ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਕੈਟਲ ਫੀਡ ਪਲਾਂਟ' ਦਾ ਨੀਂਹ ਪੱਥਰ ਰੱਖ ਰਿਹਾ ਹਾਂ।


ਇਸ ਤੋਂ ਪਹਿਲਾਂ ਸੀਐਮ ਮਾਨ ਨੇ ਟਵੀਟ ਕਰਕੇ ਕਿਹਾ ਅੱਜ ਰਾਜਪੁਰਾ ਵਿਖੇ ਹਾਲੈਂਡ ਦੀ ਕੰਪਨੀ 'de heus' ਕੈਟਲ ਫੀਡ ਦਾ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ ਤੇ ਮੈਂ ਆਪ ਇਨ੍ਹਾਂ ਸੁਨਹਿਰੇ ਪਲਾਂ ਦਾ ਗਵਾਹ ਬਣਾਂਗਾ... ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਦੇਸ਼ੀ ਕੰਪਨੀਆਂ ਦਾ ਪੰਜਾਬ 'ਚ ਨਿਵੇਸ਼ ਵੱਲ ਰੁਝਾਨ ਵਧਿਆ ਹੈ ਜੋ ਪੰਜਾਬ 'ਚ ਨਿਵੇਸ਼ ਪੱਖੀ ਮਹੌਲ ਨੂੰ ਦਰਸਾਉਂਦਾ ਹੈ... 138 ਕਰੋੜ ਦੀ ਲਾਗਤ ਵਾਲਾ ਇਹ ਪਲਾਂਟ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ...ਸਾਡੀ 
@invest_punjab
ਟੀਮ ਦੀ ਮਿਹਨਤ ਰੰਗ ਲਿਆ ਰਹੀ ਹੈ...


ਇਹ ਵੀ ਪੜ੍ਹੋ: Punjab Politics: ਕਾਂਗਰਸ-ਆਪ ਵਿਚਾਲੇ ਚੱਲ ਰਹੀ ਕੜਵਾਹਟ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ, I.N.D.I.A 'ਤੇ ਕੀਤਾ ਵੱਡਾ ਦਾਅਵਾ