ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ PRTC ਬੱਸ ਦੇ ਕੰਡਕਟਰ ਤੇ ਡਰਾਇਵਰ ਨੂੰ ਮਿਲੇ ਹਨ , ਜਿਨ੍ਹਾਂਨੇ ਕੁੱਝ ਦਿਨ ਪਹਿਲਾਂ ਪੈਸਿਆਂ ਨਾਲ ਭਰਿਆ ਬੈੱਗਅਸਲ ਹੱਕਦਾਰ ਨੂੰ ਮੋੜਿਆ ਸੀ। 1 ਅਗਸਤ ਨੂੰ ਮੁਸਾਫਿਰ 4 ਲੱਖ 30 ਹਜ਼ਾਰ ਰੁਪਏ ਨਾਲ ਭਰਿਆ ਬੈਗ ਬੱਸ 'ਚ ਭੁੱਲ ਗਿਆ ਸੀ। ਜਿਸ ਕਰਕੇ CM ਭਗਵੰਤ ਮਾਨ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ 'ਤੇ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।
CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ ₹4.30 ਲੱਖ ਸੀ…PRTC ਬੱਸ ‘ਚ ਭੁੱਲ ਗਿਆ ਸੀ ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ। ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਇਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ। ਇਮਾਨਦਾਰੀ ਸਕੂਨ ਦਿੰਦੀ ਹੈ…
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੰਗਰੂਰ ਦਾ ਇੱਕ ਕਿਸਾਨ ਪੀਆਰਟੀਸੀ ਦੀ ਬੱਸ ਵਿੱਚ ਬੈਠਾ ਸੀ, ਜੋ ਕਿ ਟਰੈਕਟਰ ਲੈਣ ਜਾ ਰਿਹਾ ਸੀ। ਉਸ ਕੋਲ ਪੈਸਿਆਂ ਨਾਲ ਭਰਿਆ ਇੱਕ ਬੈਗ ਸੀ। ਉਹ ਆਪਣਾ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਬੱਸ 'ਚ ਚੜ੍ਹਿਆ ਸੀ ਤੇ ਉਹ ਆਪਣਾ ਬੈਗ ਬੱਸ ਵਿਚ ਹੀ ਭੁੱਲ ਗਿਆ। ਬੱਸ ਅੱਗੇ ਚਲੀ ਗਈ ਤੇ ਬਾਅਦ ਵਿਚ ਇਨ੍ਹਾਂ ਵਲੋਂ ਕਿਸਾਨ ਨਾਲ ਸੰਪਰਕ ਕੀਤਾ ਗਿਆ ਅਤੇ ਕਿਸਾਨ ਦੇ ਸਾਰੇ ਪੈਸੇ ਇਨ੍ਹਾਂ ਮੁਲਾਜ਼ਮਾਂ ਵਲੋਂ ਉਸ ਨੂੰ ਵਾਪਸ ਕਰ ਦਿੱਤੇ ਗਏ। ਉਸ ਬੈਗ ਵਿਚ 4 ਲੱਖ 30 ਹਜ਼ਾਰ ਤੋਂ ਉਪਰ ਪੈਸੇ ਸਨ
ਪੀਆਰਟੀਸੀ ਦੇ ਬੱਸ ਡਰਾਈਵਰ ਅਤੇ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ। ਦੋਵਾਂ ਨੇ ਸਵਾਰੀ ਦੇ 4.50 ਲੱਖ ਰੁਪਏ ਵਾਪਸ ਕਰ ਦਿੱਤੇ ਗਏ। ਸੀਐਮ ਭਗਵੰਤ ਮਾਨ ਨੇ ਦੋਵਾਂ ਨੂੰ ਫੋਨ ਕਰਕੇ ਵਧਾਈ ਦਿੱਤੀ। ਅੱਜ ਉਸ ਡਰਾਈਵਰ ਅਤੇ ਕੰਡਕਟਰ ਨੂੰ ਮੁੱਖ ਮੰਤਰੀ ਨੇ ਘਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ ਹੈ।