Punjab News: ਡੀ.ਸੀ ਫ਼ਿਰੋਜ਼ਪੁਰ ਅੰਮ੍ਰਿਤ ਸਿੰਘ ਨੇ ਨਵੇਂ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਲਿਖਿਆ ਗਿਆ ਹੈ ਕਿ ਹੁਣ ਗੁੱਜਰ ਜਾਂ ਆਜੜੀ ਦੁੱਧ ਦੇਣ ਵਾਲੇ ਪਸ਼ੂਆਂ ਜਾਂ ਅਵਾਰਾ ਪਸ਼ੂਆਂ ਨੂੰ ਸੜਕਾਂ 'ਤੇ ਨਹੀਂ ਚਰਾਉਣਗੇ ਕਿਉਂਕਿ ਇਹ ਪਸ਼ੂ ਸੜਕਾਂ 'ਤੇ ਲੱਗੇ ਪੌਦਿਆਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਅਤੇ ਸਥਿਤੀ ਖ਼ਰਾਬ ਹੁੰਦੀ ਹੈ। ਚਰਵਾਹਿਆਂ ਦੇ ਝਗੜੇ ਕਾਰਨ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ, ਇਸ ਲਈ ਸੜਕਾਂ 'ਤੇ ਪਸ਼ੂਆਂ ਨੂੰ ਚਰਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਇਹ ਹੁਕਮ ਦੋ ਮਹੀਨਿਆਂ ਲਈ ਜਾਰੀ ਕੀਤਾ ਗਿਆ ਹੈ।