CM mann meets with Kejriwal: ਅੱਜ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰਨਗੇ। ਦੋਹਾਂ ਦੀ ਹੋਣ ਵਾਲੀ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਬਣਾਈ ਜਾਵੇਗੀ।


ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਲਣ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਹਾਂ ਵਿਚਾਲੇ ਫੇਸ ਟੂ ਫੇਸ ਮੁਲਾਕਾਤ ਨਹੀਂ ਹੋਵੇਗੀ। ਇਹ ਮੁਲਾਕਾਤ ਜੰਗਲੇ ਦੇ ਤਹਿਤ ਹੋਵੇਗੀ। ਇਹ ਮੁਲਾਕਾਤ ਪਹਿਲਾਂ 10 ਤਰੀਕ ਨੂੰ ਹੋਣ ਵਾਲੀ ਸੀ ਪਰ ਉਦੋਂ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਮੁਲਾਕਾਤ ਨੂੰ ਟਾਲ ਦਿੱਤਾ ਸੀ ਅਤੇ ਫਿਰ ਅੱਜ ਦੇ ਦਿਨ ਦਾ ਸਮਾਂ ਰੱਖਿਆ ਗਿਆ ਸੀ ਜਿਸ ਤਹਿਤ ਅੱਜ ਦੋਵੇਂ ਮੁੱਖ ਮੰਤਰੀ ਇੱਕ-ਦੂਜੇ ਨਾਲ ਮੁਲਾਕਾਤ ਕਰਨਗੇ। 


ਇਹ ਵੀ ਪੜ੍ਹੋ: Rice Mill Scam: ਰਾਈਸ ਮਿੱਲ ਵਿੱਚ ਵੱਡਾ ਘੋਟਾਲਾ, 5514 ਕੁਇੰਟਲ ਝੋਨਾ ਗਾਇਬ, ਸਰਕਾਰ ਨੂੰ ਲੱਗਿਆ ਕਰੋੜਾਂ ਦਾ ਚੂਨਾ


ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨਾਲ ਜੇਲ੍ਹ  ਵਿੱਚ ਮਿਲਣ ਦੀ ਇਜਾਜ਼ਤ ਉਨ੍ਹਾਂ ਦੀ ਪਤਨੀ ਅਤੇ ਵਕੀਲਾਂ ਨੂੰ ਹੈ। ਪਰ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਹਨ, ਜੋ ਕਿ ਉਨ੍ਹਾਂ ਦੇ ਮਗਰੋਂ ਚੋਣਾਂ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ।  ਪਿਛਲੇ ਦਿਨੀਂ  ਹੀ ਮੁੱਖ ਮੰਤਰੀ ਅਸਾਮ ਦੇ ਦੌਰੇ 'ਤੇ ਸਨ, ਜਿਥੋਂ ਉਹ ਪ੍ਰਚਾਰ ਕਰਕੇ ਪਰਤੇ ਹਨ।  


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Indian student dead in canada: ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਮਾਂ ਦੀ ਕੁੱਖ ਹੋਈ ਸੁੰਨੀ, ਗੱਭਰੂ ਨੌਜਵਾਨ ਦਾ ਕੀਤਾ ਕਤਲ